ਖਬਰ ਦਾ ਅਸਰ: ਧੂਰੀ ’ਚ ਸੜਕ ਦੀ ਮੁਰੰਮਤ
ਸੰਗਰੂਰ ਤੋਂ ਲੁਧਿਆਣਾ ਵਾਇਆ ਧੂਰੀ ਮੁੱਖ ਹਾਈਵੇਅ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਧੂਰੀ ਦੇ ਨਾਨਕਸਰ ਗੁਰਦੁਆਰੇ ਕੋਲ ਸੜਕ ਦੀ ਹਾਲਤ ਬਰਸਾਤੀ ਪਾਣੀ ਕਾਰਨ ਕਾਫੀ ਖਰਾਬ ਹੋ ਚੁੱਕੀ ਸੀ ਅਤੇ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਰਾਹੀਂ ਇਹ ਮਾਮਲਾ ਪੀ...
Advertisement
ਸੰਗਰੂਰ ਤੋਂ ਲੁਧਿਆਣਾ ਵਾਇਆ ਧੂਰੀ ਮੁੱਖ ਹਾਈਵੇਅ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਧੂਰੀ ਦੇ ਨਾਨਕਸਰ ਗੁਰਦੁਆਰੇ ਕੋਲ ਸੜਕ ਦੀ ਹਾਲਤ ਬਰਸਾਤੀ ਪਾਣੀ ਕਾਰਨ ਕਾਫੀ ਖਰਾਬ ਹੋ ਚੁੱਕੀ ਸੀ ਅਤੇ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਰਾਹੀਂ ਇਹ ਮਾਮਲਾ ਪੀ ਡਬਲਿਊ ਡੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ। ਕੁਝ ਦਿਨਾ ਵਿੱਚ ਹੀ ਵਿਭਾਗ ਦੇ ਐੱਸ ਡੀ ਓ ਮਨਦੀਪ ਸਿੰਘ ਨੇ ਸੜਕ ਦੀ ਮੁਰੰਮਤ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਸੜਕ ’ਤੇ ਪਏ ਟੋਏ ਭਰ ਦਿੱਤੇ ਗਏ ਹਨ ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ ਧੂਰੀ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ। ਕਿਸਾਨ ਆਗੂ ਕਿਰਪਾਲ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਸੜਕ ’ਤੇ ਪਏ ਸੀਵਰੇਜ ਮੈਨਹੋਲ ਦੇ ਢੱਕਣ ਉੱਚੇ-ਨੀਵੇਂ ਹਨ ਉਨ੍ਹਾਂ ਨੂੰ ਠੀਕ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਬਾਰੇ ਨਗਰ ਕੌਂਸਲ ਧੂਰੀ ਨੂੰ ਵਾਰ ਵਾਰਜਾਣੂ ਕਰਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਸੜਕ ਪੀ ਡਬਲਿਊ ਡੀ ਵਿਭਾਗ ਅਧੀਨ ਆਉਂਦੀ ਹੈ ਜਿਸ ਕਾਰਨ ਵਿਭਾਗ ਦੇ ਅਧਿਕਾਰੀ ਨਗਰ ਕੌਂਸਲ ਧੂਰੀ ਦੇ ਅਧਿਕਾਰੀਆਂ ਨੂੰ ਹਦਾਇਤ ਕਰਨ। ਧੂਰੀ ਦੇ ਕਾਰਜਸਾਧਕ ਅਫਸਰ ਗੁਰਿੰਦਰ ਸਿੰਘ ਨੇ ਕਿਹਾ ਕਿ ਸੀਵਰੇਜ ਦੇ ਢੱਕਣ ਜਲਦੀ ਠੀਕ ਕਰਵਾ ਦਿੱਤੇ ਜਾਣਗੇ।
Advertisement
Advertisement
