Illegal Immigrants: ਧੂਰੀ ਪੁਲੀਸ ਵੱਲੋਂ ਬਾਹਰੀ ਵਿਅਕਤੀਆਂ ਦੇ ਪਛਾਣ ਪੱਤਰਾਂ ਦੀ ਜਾਂਚ ਸ਼ੁਰੂ
Punjab News: ਪੁਲੀਸ ਵੱਲੋਂ ਬਾਹਰੀ ਵਿਅਕਤੀਆਂ ਦੇ ਪਹਿਚਾਣ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ: ਐਸ ਐਚ ਓ
Advertisement
Punjab News: ਯੂਪੀ, ਬਿਹਾਰ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਇਲਾਵਾ ਬੰਗਲਾਦੇਸ਼ ਤੋਂ ਪਰਵਾਸੀ ਵੱਡੇ ਪੱਧਰ ’ਤੇ ਧੂਰੀ ਸ਼ਹਿਰ ਆ ਕੇ ਵਪਾਰ ਦੀ ਆੜ ਵਿੱਚ ਪੱਕੇ ਤੌਰ ’ਤੇ ਆਪਣੇ ਡੇਰੇ ਲਾ ਰਹੇ ਹਨ।
ਇਸ ਸਬੰਧੀ ਪਰਵਾਸੀਆਂ ਦੀ ਵੈਰੀਫੈਕਸ਼ਨ ਸਬੰਧੀ ‘ਪੰਜਾਬੀ ਟ੍ਰਿਬਿਊਨ’ ਦੇ ਆਨ ਲਾਈਨ ਐਡੀਸ਼ਨ ’ਤੇ ਪ੍ਰਕਾਸ਼ਿਤ ਕੀਤੀ ਗਈ ਜਿਸ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਪਰਵਾਸੀਆਂ ਵਿਰੁੱਧ ਆਪਣੀ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਐਸ ਐਚ ਓ ਧੂਰੀ ਰਮਨਦੀਪ ਸਿੰਘ ਬਾਵਾ ਨੇ ਦੱਸਿਆ ਕਿ ਕੋਈ ਵੀ ਮਕਾਨ ਮਾਲਕ ਜਾਂ ਪਰਵਾਸੀ ਸ਼ਹਿਰ ਵਿੱਚ ਰਹਿਣ ਦੀ ਜਾਣਕਾਰੀ ਪੁਲੀਸ ਤੋਂ ਲੁਕਾਉਂਦਾ ਹੈ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਸ਼ਹਿਰ ਦੇ ਹਰ ਵਾਰਡ ਅੰਦਰ ਮੋਹਤਬਰ ਵਿਅਕਤੀਆਂ ਦੀ ਮਦਦ ਨਾਲ ਪਰਵਾਸੀਆਂ ਵਾਰੇ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ ਅਤੇ ਪਹਿਚਾਣ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਕੁੱਝ ਗ਼ਲਤ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਵੀ ਸ਼ੱਕੀ ਵਿਅਕਤੀ ਧੂਰੀ ਸ਼ਹਿਰ ਅੰਦਰ ਰਹਿ ਰਿਹਾ ਉਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਾਵੇ।
ਉਨ੍ਹਾਂ ਹਰ ਪਰਵਾਸੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਮੁਢਲੀ ਵੈਰੀਫਿਕੇਸ਼ਨ ਜਰੂਰ ਕਰਵਾਉਣ । ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਰਵਾਸੀ ਕੋਣ ਹਨ ਕਿਥੋਂ ਆ ਰਹੇ ਹਨ ਇਸ ਵਾਰੇ ਕੁੱਝ ਵੀ ਪਤਾ ਨਹੀਂ ਪਰ ਕੁਝ ਪਰਵਾਸੀਆਂ ਨੇ ਅਪਣੇ ਆਧਾਰ ਕਾਰਡ ਬਣਾਕੇ ਧੂਰੀ ਸ਼ਹਿਰ ਅੰਦਰ ਜਾਇਦਾਦ ਬਣਾਉਣੀਆਂ ਸ਼ੁਰੂ ਕਰ ਦਿੱਤੀਆ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੀ ਜਾਂਚ ਪੜਤਾਲ ਨਾ ਹੋਣ ਕਾਰਨ ਇਹ ਪਰਵਾਸੀ ਸ਼ਹਿਰ ਅੰਦਰ ਵਾਰਦਾਤਾਂ ਕਰਕੇ ਅਸਾਨੀ ਨਾਲ ਲੁੱਕ ਜਾਂਦੇ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਲੱਭਣਾ ਔਖਾ ਹੋ ਜਾਂਦਾ।
ਲੋਕਾਂ ਵੱਲੋਂ ਪੁਲੀਸ ਪ੍ਰਸ਼ਾਸਨ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਤੇ ਉਨ੍ਹਾਂ ਮੰਗ ਕੀਤੀ ਕਿ ਬਾਹਰੋ ਆਏ ਹਰ ਵਿਅਕਤੀ ਦੀ ਸਖਤੀ ਨਾਲ ਜਾਂਚ ਪੜਤਾਲ ਕੀਤੀ ਜਾਵੇ।
Advertisement
×

