DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ੇਰਵਾਨੀਕੋਟ ਤੋਂ ਕਾਬੂ ਨੌਜਵਾਨਾਂ ਦੀ ਪਛਾਣ ਭੇਤ ਬਣੀ

ਜੰਮੂ ਕਸ਼ਮੀਰ ਪੁਲੀਸ ਅਤੇ ਸੀ ਆਈ ਏ ਮਾਲੇਰਕੋਟਲਾ ਦੇ ਸਾਂਝੇ ਅਪਰੇਸ਼ਨ ਦੌਰਾਨ ਬੀਤੇ ਦਿਨੀਂ ਥਾਣਾ ਸੰਦੌੜ ਅਧੀਨ ਪਿੰਡ ਸ਼ੇਰਵਾਨੀਕੋਟ ਦੇ ਇਕ ਘਰ ’ਚੋਂ ਕਾਬੂ ਕੀਤੇ ਦੋ ਸ਼ੱਕੀ ਨੌਜਵਾਨਾਂ ਦੀ ਅਸਲ ਪਛਾਣ ਅੱਜ ਤੀਜੇ ਦਿਨ ਵੀ ਭੇਤ ਬਣੀ ਹੋਈ ਹੈ। ਸੂਤਰਾਂ...

  • fb
  • twitter
  • whatsapp
  • whatsapp
Advertisement

ਜੰਮੂ ਕਸ਼ਮੀਰ ਪੁਲੀਸ ਅਤੇ ਸੀ ਆਈ ਏ ਮਾਲੇਰਕੋਟਲਾ ਦੇ ਸਾਂਝੇ ਅਪਰੇਸ਼ਨ ਦੌਰਾਨ ਬੀਤੇ ਦਿਨੀਂ ਥਾਣਾ ਸੰਦੌੜ ਅਧੀਨ ਪਿੰਡ ਸ਼ੇਰਵਾਨੀਕੋਟ ਦੇ ਇਕ ਘਰ ’ਚੋਂ ਕਾਬੂ ਕੀਤੇ ਦੋ ਸ਼ੱਕੀ ਨੌਜਵਾਨਾਂ ਦੀ ਅਸਲ ਪਛਾਣ ਅੱਜ ਤੀਜੇ ਦਿਨ ਵੀ ਭੇਤ ਬਣੀ ਹੋਈ ਹੈ। ਸੂਤਰਾਂ ਅਨੁਸਾਰ ਦੋਵਾਂ ਦੇ ਨਾਮ ਅੱਬੂ ਗਾਬਾ ਹੁਰੈਰਾ ਅਤੇ ਮੁਹੰਮਦ ਉਸਮਾਨ ਦੱਸੇ ਜਾ ਰਹੇ ਹਨ ਜੋ ਜੰਮੂ ਕਸ਼ਮੀਰ ਪੁਲੀਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦੇ ਹਨ। ਦੂਜੇ ਪਾਸੇ ਇਨ੍ਹਾਂ ਨੌਜਵਾਨਾਂ ਸਬੰਧੀ ਕੋਈ ਵੀ ਅਧਿਕਾਰੀ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਅੱਬੂ ਗਾਬਾ ਹੁਰੈਰਾ ਅਤੇ ਮੁਹੰਮਦ ਉਸਮਾਨ ਵਜੋਂ ਦੱਸੀ ਜਾਂਦੀ ਪਛਾਣ ਦੀ ਵੀ ਕਿਸੇ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਜਾ ਰਹੀ। ਸ਼ੇਰਵਾਨੀ ਕੋਟ ਦੇ ਜਿਹੜੇ ਕਮਰੇ ’ਚੋਂ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਇਕ ਹੋਰ ਅੰਗਹੀਣ ਨੌਜਵਾਨ ਸਮੇਤ ਕਾਬੂ ਕੀਤਾ ਗਿਆ ਹੈ ਉਹ ਕਮਰਾ ਮਾਲੇਰਕੋਟਲਾ ਰਹਿੰਦੇ ਮੁਹੰਮਦ ਰਫੀ ਦਾ ਦੱਸਿਆ ਜਾਂਦਾ ਹੈ।

Advertisement
Advertisement
×