ਜੇਤੂ ਵਿਦਿਆਰਥਣਾਂ ਦਾ ਸਨਮਾਨ
ਲਹਿਰਾਗਾਗਾ: ਇਥੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆ ਵਿੱਚ ਨੇੜਲੇ ਸਰਕਾਰੀ ਹਾਈ ਸਕੂਲ ਅਲੀਸ਼ੇਰ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਕੁਲਵੀਰ ਸਿੰਘ ਨੇ ਪੰਜਾਹ ਕਿਲੋ ਵਰਗ ਵਿੱਚੋਂ ਪਹਿਲਾ ਅਤੇ ਨੇਹਾ ਪੁੱਤਰੀ ਜਗਸੀਰ ਖਾਂ ਨੇ ਪੰਤਾਲੀ ਕਿਲੋ ਵਰਗ ਵਿੱਚ ਤੀਸਰਾ...
Advertisement
ਲਹਿਰਾਗਾਗਾ: ਇਥੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆ ਵਿੱਚ ਨੇੜਲੇ ਸਰਕਾਰੀ ਹਾਈ ਸਕੂਲ ਅਲੀਸ਼ੇਰ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਕੁਲਵੀਰ ਸਿੰਘ ਨੇ ਪੰਜਾਹ ਕਿਲੋ ਵਰਗ ਵਿੱਚੋਂ ਪਹਿਲਾ ਅਤੇ ਨੇਹਾ ਪੁੱਤਰੀ ਜਗਸੀਰ ਖਾਂ ਨੇ ਪੰਤਾਲੀ ਕਿਲੋ ਵਰਗ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਨਜੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ। ਸਰਕਾਰੀ ਹਾਈ ਸਕੂਲ ਅਲੀਸ਼ੇਰ ਦੇ ਮੁੱਖ ਅਧਿਆਪਕ ਰਾਕੇਸ਼ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਅਤੇ ਕਰਾਟੇ ਕੋਚ ਲਵਪ੍ਰੀਤ ਸਿੰਘ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਕਾਲਾ ਖਾਂ, ਗੁਰਬੀਰ ਸਿੰਘ, ਕੰਵਲਜੀਤ ਸਿੰਗ ਰਾਜਵੀਰ ਸਿੰਘ, ਯਾਦਵਿੰਦਰ ਗੋਇਲ, ਸੁਸ਼ਮਾ ਬਾਂਸਲ, ਸ਼ਾਲੂ ਰਾਣੀ, ਤਾਨੀਆ, ਹਰਪ੍ਰੀਤ ਕੌਰ, ਬਲਵੀਰ ਕੌਰ, ਰਮਨਦੀਪ ਕੌਰ ਹਾਜ਼ਰ ਸਨ।-ਪੱਤਰ ਪ੍ਰੇਰਕ
Advertisement
Advertisement
