
ਕੌਹਰੀਆਂ ਦੇ ਸਕੂਲ ਵਿੱਚ ਬੱਚੀਆਂ ਦਾ ਸਨਮਾਨ ਕਰਦੇ ਹੋਏ ਐੱਸਡੀਐੱਮ ਰਾਜੇਸ਼ ਕੁਮਾਰ। ਫੋਟੋ: ਸ਼ੀਤਲ
ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 26 ਮਈ
ਸਰਕਾਰੀ ਸੈਕੰਡਰੀ ਸਕੂਲ ਕੌਹਰੀਆਂ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਤੌਰ ’ਤੇ ਪੁੱਜੇ ਐੱਸਡੀਐੱਮ ਰਾਜੇਸ਼ ਕੁਮਾਰ ਸ਼ਰਮਾ ਤੇ ਸਹਾਇਤਾ ਸੰਸਥਾ ਦੇ ਜ਼ਿਲ੍ਹਾ ਕੁਆਰਡੀਨੇਟਰ ਰਣਜੀਤ ਸਿੰਘ ਨੇ ਸਹਾਇਤਾ ਸੰਸਥਾ ਵੱਲੋਂ ਗੋਦ ਲਏ ਹੋਏ ਗਰੀਬ ਪਰਿਵਾਰਾਂ ਦੇ ਪੰਜ ਬੱਚਿਆਂ ਦੀ 56 ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ। ਇਸ ਮੌਕੇ ਡਿਪਟੀ ਡੀਈਓ ਅੰਗਰੇਜ ਸਿੰਘ, ਡਾ. ਮੱਘਰ ਸਿੰਘ, ਹਰਸੰਤ ਸਿੰਘ ਢੀਂਡਸਾ, ਸਰਪੰਚ ਗੁਰਪ੍ਰੀਤ ਸਿੰਘ ਸਣੇ ਹੋਰ ਹਾਜ਼ਰ ਸਨ। ਅੰਤ ਵਿੱਚ ਡੇਢ ਦਰਜਨ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ