ਅਕਾਲ ਡਿਗਰੀ ਕਾਲਜ ਮਸਤੂਆਣਾ ਵਿਖੇ ਹੋਇਆ ਹੋਮ-ਸਾਇੰਸ ਦਾ ਵਿਸ਼ਾ ਸ਼ੁਰੂ
ਸਤਨਾਮ ਸਿੰਘ ਸੱਤੀਮਸਤੂਆਣਾ ਸਾਹਿਬ, 4 ਜੁਲਾਈ
ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਾਲਜ ਵਿਖੇ ਜਿਥੇ ਹੋਰ ਵੱਖ ਵੱਖ ਕੋਰਸ ਚੱਲ ਰਹੇ ਹਨ, ਉਥੇ ਬੀ. ਏ. ਭਾਗ ਪਹਿਲਾ ਵਿੱਚ ਸੈਸ਼ਨ 2025-26 ਤੋਂ ਹੋਮ-ਸਾਇੰਸ ਦਾ ਨਵਾਂ ਵਿਸ਼ਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਚੱਲ ਰਹੇ ਦਾਖਲਿਆਂ ਵਿੱਚ ਜਿੱਥੇ ਵਿਦਿਆਰਥੀਆਂ ਵੱਲੋਂ ਬਹੁਤ ਉਤਸ਼ਾਹ ਦਿਖਾਇਆ ਜਾ ਰਿਹਾ ਹੈ, ਉੱਥੇ ਹੀ ਹੋਮ-ਸਾਇੰਸ ਦੇ ਵਿਸ਼ੇ ਵਿੱਚ ਵੱਡੀ ਪੱਧਰ ਤੇ ਲੜਕੀਆਂ ਵਿਚ ਵਿਸ਼ੇਸ਼ ਰੁਚੀ ਦਿਖਾਈ ਜਾ ਰਹੀ ਹੈ । ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਇਸ ਵਿਸ਼ੇ ਨੂੰ ਇੱਕ ਚੋਣਵੇਂ ਵਿਸ਼ੇ ਵਜੋਂ ਲਿਆ ਜਾ ਰਿਹਾ ਹੈ । ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਵਿਸ਼ੇ ਦੀਆਂ ਸੀਟਾਂ ਸੀਮਤ ਹਨ। ਜਿਨ੍ਹਾਂ ਵਿੱਚੋਂ ਕਾਫ਼ੀ ਸੀਟਾਂ ਭਰ ਚੁੱਕੀਆਂ ਹਨ। ਇਸ ਲਈ ਜੋ ਵਿਦਿਆਰਥੀ ਇਸ ਵਿਸ਼ੇ ਵਿੱਚ ਦਿਲਚਸਪੀ ਰੱਖਦੇ ਹਨ ਉਨ੍ਹਾਂ ਨੂੰ ਆਪਣਾ ਦਾਖ਼ਲਾ ਜਲਦੀ ਕਰਵਾਉਂਣ ਦੀ ਸਲਾਹ ਦਿੱਤੀ ਗਈ। ਉਹਨਾਂ ਦੱਸਿਆ ਕਿ ਦਾਖ਼ਲੇ ਲਈ ਅਕਾਲ ਡਿਗਰੀ ਕਾਲਜ ਵਿਖੇ ਸਪੈਸ਼ਲ ਕਾਊਂਟਰ ਲਾਇਆ ਗਿਆ ਹੈ ਅਤੇ ਵੱਖ ਵੱਖ ਵਿਸ਼ਿਆਂ ਨਾਲ ਮਾਹਰ ਪ੍ਰੋਫੈਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਦਾਖ਼ਲਿਆਂ ਸਬੰਧੀ ਫਾਰਮ ਭਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਸਕੇ।