ਸਿਹਤ ਕਾਮਿਆਂ ਵਲੋਂ ਕੋਵਿਡ ਵੈਕਸੀਨੇਸ਼ਨ ਕਰਵਾਉਣ ਦਾ ਬਾਈਕਾਟ

ਵੈਕਸੀਨੇਸ਼ਨ ਕਰਾਉਣ ਦੇ ਬਾਈਕਾਟ ਦਾ ਲਿਖਤੀ ਪੱਤਰ ਸਿਵਲ ਸਰਜਨ ਨੂੰ ਸੌਂਪਿਆ

ਸਿਹਤ ਕਾਮਿਆਂ ਵਲੋਂ ਕੋਵਿਡ ਵੈਕਸੀਨੇਸ਼ਨ ਕਰਵਾਉਣ ਦਾ ਬਾਈਕਾਟ

ਨਿਜੀ ਪੱਤਰ ਪ੍ਰੇਰਕ

ਸੰਗਰੂਰ, 15 ਜਨਵਰੀ

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਸਮੁੱਚੇ ਮਲਟੀਪਰਪਜ਼ ਕਾਡਰ ਵੱਲੋਂ ਕੋਵਿਡ ਵੈਕਸੀਨੇਸ਼ਨ ਕਰਵਾਉਣ ਦੇ ਬਾਈਕਾਟ ਦਾ ਲਿਖਤੀ ਪੱਤਰ ਸਿਵਲ ਸਰਜਨ ਸੰਗਰੂਰ ਡਾਕਟਰ ਅੰਜੁਨਾ ਗੁਪਤਾ ਨੂੰ ਸੌਪਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਕਰਮਦੀਨ ਨੇ ਦੱਸਿਆ ਕਿ ਇਹ ਬਾਈਕਾਟ ਉੱਦੋਂ ਤੱਕ ਜਾਰੀ ਰਹੇਗਾ ਜਦ ਤੱਕ ਠੇਕਾ ਆਧਾਰਤ ਮਹਿਲਾ ਸਿਹਤ ਕਰਮਚਾਰੀਆਂ ਨੂੰ ਪੱਕਾ, ਸਿਹਤ ਕਾਮਿਆਂ ਦਾ ਪਰਖ ਸਮਾਂ ਦੋ ਸਾਲ ਅਤੇ ਫਰੰਟਲਾਈਨ ਤੇ ਕੰਮ ਕਰਦੇ ਸਮੁੱਚੇ ਕਾਮਿਆਂ ਨੂੰ ਵਿਸੇਸ ਇੰਕਰੀਮੈਂਟ ਸਰਕਾਰ ਨਹੀਂ ਦਿੰਦੀ।ਇਹ ਤਿੰਨ ਮੰਗਾਂ ਲਈ ਜਥੇਬੰਦੀ ਕਾਫੀ ਚਿਰ ਤੋਂ ਧਰਨੇ ਅਤੇ ਮੰਤਰੀਆਂ ਦਾ ਘਿਰਾਓ ਕਰਦੀ ਆ ਰਹੀ ਹੈ ਪਰ ਸਰਕਾਰ ਨੇ ਮੰਗਾਂ ਮੰਨਣ ਦੀ ਬਜਾਇ ਪੰਦਰਾ ਆਗੂਆਂ ਦੇ ਵੱਖ ਵੱਖ ਧਾਰਾਵਾਂ ਅਧੀਨ ਨਜਾਇਜ ਪਰਚੇ ਦਰਜ ਕਰ ਦਿੱਤੇ।

ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖਾਨ ਅਤੇ ਹੈਲਥ ਇੰਸਪੈਕਟਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਮੀਡੀਆ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਕੋਵਿਡ ਵੈਕਸੀਨ ਦੀ ਭਰੋਸੇਯੋਗਤਾ ਯਕੀਨੀ ਬਣਾਈ ਜਾਵੇ। ਇਹ ਵੈਕਸੀਨੇਸ਼ਨ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ, ਸਿਹਤ ਮੰਤਰੀ, ਸਮੁੱਚਾ ਮੰਤਰੀ ਮੰਡਲ, ਸਿਹਤ ਨਿਰਦੇਸ਼ਕ, ਸਿਵਲ ਸਰਜਨ , ਡਿਪਟੀ ਕਮਿਸ਼ਨਰ ਸਮੇਤ ਸਾਰੇ ਬਲਾਕ ਅਧਿਕਾਰੀ ਕਰਵਾ ਕੇ ਲੋਕਾਂ ਲਈ ਉਦਾਹਰਣ ਪੇਸ਼ ਕਰਨ। ਇਸ ਮੌਕੇ ਨਿਰਪਾਲ ਸਿੰਘ ਕੌਹਰੀਆਂ,ਜਰਨੈਲ ਸਿੰਘ ਲੌਂਗੋਵਾਲ,ਪਰਮਜੀਤ ਸਿੰਘ ਭੁੱਲਰ ਅਮਰਗੜ੍ਹ , ਵਿਜੈ ਖੋਖਰ ਮੂਣਕ, ਦਲਜੀਤ ਸਿੰਘ ਭਵਾਨੀਗੜ, ਕਾਕਾ ਰਾਮ, ਦੁਰਗਾ ਪ੍ਰਸਾਦ, ਬਲਕਾਰ ਸਿੰਘ, ਸੰਜੀਵ ਕੁਮਾਰ, ਰਾਮ ਲਾਲ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ ਚਹਿਲ, ਨਿਰਭੈ ਸਿੰਘ ਲੱਡਾ ਆਦਿ ਹਾਜਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All