DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੱਚਾ-ਬੱਚਾ ਇਮਾਰਤ ’ਤੇ ਸਿਹਤ ਅਧਿਕਾਰੀ ‘ਕਾਬਜ਼’

ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖਿਆ; ਦਫ਼ਤਰ ਹੋਰ ਥਾਂ ਤਬਦੀਲ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਸਿਵਲ ਹਸਪਤਾਲ ਅੰਦਰ ਬਣੀ ਜੱਚਾ-ਬੱਚਾ ਇਮਾਰਤ ਦੀ ਬਾਹਰੀ ਝਲਕ।
Advertisement

ਸਿਵਲ ਹਸਪਤਾਲ ਮਾਲੇਰਕੋਟਲਾ ’ਚ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਬਹੁ-ਮੰਜ਼ਿਲਾ ਜੱਚਾ-ਬੱਚਾ ਇਮਾਰਤ ਵਿਚ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੇ ਦਫਤਰਾਂ ਦਾ ਮਾਮਲਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਗਿਆ ਹੈ। ਗਰਭਵਤੀ ਔਰਤਾਂ, ਸੁਰੱਖਿਅਤ ਜਣੇਪੇ ਅਤੇ ਨਵ-ਜਾਤ ਬੱਚਿਆਂ ਲਈ ਅਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਇਹ ਇਮਾਰਤ ਪਿਛਲੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਯਤਨਾਂ ਸਦਕਾ ਬਣਾਈ ਗਈ ਸੀ। ਸਮਾਜ ਸੇਵੀ ਸੰਸਥਾ ਇੰਟਰਨੈਸ਼ਨਲ ਸ਼ਹੀਦ ਸਿੰਘ ਸਮਾਜ ਭਲਾਈ ਟਰੱਸਟ ਦੇ ਪ੍ਰਧਾਨ ਜੋਰਾ ਸਿੰਘ ਚੀਮਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਬਣਾਈ ਜੱਚਾ-ਬੱਚਾ ਇਮਾਰਤ ’ਤੇ ਸਿਵਲ ਸਰਜਨ ਸਮੇਤ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਵੱਲੋਂ ਕੀਤਾ ਕਥਿਤ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਦਖ਼ਲ ਦੀ ਮੰਗ ਕੀਤੀ ਹੈ। ਜੋਰਾ ਸਿੰਘ ਚੀਮਾ ਨੇ ਦੱਸਿਆ ਕਿ ਉਹ ਦੋ ਮਹੀਨੇ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੇ ਦਫ਼ਤਰ ਜੱਚਾ-ਬੱਚਾ ਇਮਾਰਤ ਵਿੱਚੋਂ ਕਿਸੇ ਹੋਰ ਇਮਾਰਤ ਵਿਚ ਭੇਜਣ ਦੀ ਮੰਗ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਮਾਲੇਰਕੋਟਲਾ ’ਚ ਇਸ ਵੇਲੇ ਬੱਚਿਆਂ ਦੇ ਤਿੰਨ ਡਾਕਟਰ, ਅਧੁਨਿਕ ਮਸ਼ੀਨਰੀ ਅਤੇ ਸਾਰੀਆਂ ਲੋੜੀਂਦੀਆਂ ਮੈਡੀਕਲ ਸਹੂਲਤਾਂ ਮੌਜੂਦ ਹੋਣ ਦੇ ਬਾਵਜੂਦ ਐਮਰਜੈਂਸੀ ਹਾਲਤਾਂ ਵਿਚ ਬੱਚਿਆਂ ਨੂੰ ਅਕਸਰ ਪਟਿਆਲੇ ਜਾਂ ਚੰਡੀਗੜ੍ਹ ਰੈਫਰ ਕਰਨਾ ਪੈ ਰਿਹਾ ਹੈ। ਜੋਰਾ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਜੱਚਾ-ਬੱਚਾ ਇਮਾਰਤ ’ਚ ਸਥਿਤ ਅਪਰੇਸ਼ਨ ਥੀਏਟਰ ਅੱਗੇ ਆਕਸੀਜ਼ਨ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਏ ਸੀ ਕਮਰਿਆਂ ਵਿਚ ਬੱਚਿਆਂ ਦੀ ਥਾਂ ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫਸਰ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਅਤੇ ਡੀ ਆਈ ਏ ਆਦਿ ਅਧਿਕਾਰੀਆਂ ਦੇ ਦਫ਼ਤਰ ਚੱਲ ਰਹੇ ਹਨਠ ਜਿਸ ਕਾਰਨ ਜ਼ੱਚਾ-ਬੱਚਾ ਬਿਲਡਿੰਗ ਵਿਚ ਉਪਲੱਬਧ ਐਕਸ-ਰੇਅ, ਅਲਟਰਾ ਸਾਊਂਡ ਅਤੇ ਫੋਟੋ ਥਰੈਪੀ ਵਰਗੀਆਂ ਅਤਿ ਜ਼ਰੂਰੀ ਸਿਹਤ ਸਹੂਲਤਾਂ ਸਬੰਧਤ ਮਰੀਜ਼ਾਂ ਨੂੰ ਨਹੀਂ ਮਿਲ ਰਹੀਆਂ। ਉਨ੍ਹਾਂ ਦੋਸ਼ ਲਾਇਆ ਕਿ ਜ਼ਚਾ-ਬੱਚਾ ਇਮਾਰਤ ਵਿਚ ਗਰਭਵਤੀ ਔਰਤਾਂ ਦੀ ਡਿਲਿਵਰੀ ਜਾਂ ਸਿਜੇਰੀਅਨ ਤੋਂ ਬਾਅਦ ਟਰਾਲੀ ’ਤੇ ਪਾ ਕੇ ਟਾਈਲਾਂ ਵਾਲੀ ਸੜਕ ਦੇ ਝਟਕਿਆਂ ਨਾਲ ਵਿਲਕਦੀਆਂ ਔਰਤਾਂ ਨੂੰ ਹਸਪਤਾਲ ਦੀ ਪੁਰਾਣੀ ਇਮਾਰਤ ’ਚ ਸਿਫਟ ਕਰਨਾ ਪੈਂਦਾ ਹੈ। ਪ੍ਰਧਾਨ ਚੀਮਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਕਿ ਸਿਹਤ ਅਧਿਕਾਰੀਆਂ ਦੇ ਦਫਤਰਾਂ ਨੂੰ ਕਿਸੇ ਹੋਰ ਇਮਾਰਤ ਵਿੱਚ ਤਬਦੀਲ ਕੀਤਾ ਜਾਵੇ। ਉਧਰ, ਸੰਪਰਕ ਕਰਨ ’ਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਮਹਿੰਦਰਾ ਨੇ ਕਿਹਾ ਕਿ ਇਸ ਸਬੰਧੀ ਪੱਤਰ ਨੂੰ ਪੜ੍ਹ ਕੇ ਹੀ ਕੋਈ ਟਿੱਪਣੀ ਕਰ ਸਕਣਗੇ।

Advertisement
Advertisement
×