DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Harjinder Kaur Return: ਵੇਟਲਿਫਟਰ ਹਰਜਿੰਦਰ ਕੌਰ ਦਾ ਨਾਭਾ ਪਹੁੰਚਣ ’ਤੇ ਭਰਵਾਂ ਸਵਾਗਤ

Commonwealth Silver Medal: ਸਖਤ ਮਿਹਨਤ ਤੇ ਪਰਿਵਾਰ ਦੇ ਸਹਿਯੋਗ ਨਾਲ ਤਗਮਾ ਹਾਸਲ ਕੀਤਾ: ਹਰਜਿੰਦਰ ਕੌਰ

  • fb
  • twitter
  • whatsapp
  • whatsapp
Advertisement

Harjinder Kaur Silver: ਰਾਸ਼ਟਰਮੰਡਲ ਖੇਡਾਂ ਗਲਾਸਗੋ ਤੋਂ ਚਾਂਦੀ ਦਾ ਤਗਮਾ ਜਿੱਤ ਕੇ ਨਾਭਾ ਪਹੁੰਚੀ ਵੇਟਲਿਫਟਰ ਹਰਜਿੰਦਰ ਕੌਰ ਦਾ ਨਿੱਘਾ ਸਵਾਗਤ ਹੋਇਆ। ਹਰਜਿੰਦਰ ਦੇ ਪਿੰਡ ਮੈਹਸ ਤੋਂ 10 ਕਿਲੋਮੀਟਰ ਪਹਿਲਾਂ ਹੀ ਰੋਹਟੀ ਪੁਲ ’ਤੇ ਹੀ ਪਿੰਡ ਵਾਸੀ ਅਤੇ ਸਰਕਾਰ ਦੇ ਨੁਮਾਇੰਦੇ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ ਅਤੇ ਇਥੋਂ ਢੋਲ ਢਮੱਕੇ ਨਾਲ ਇੱਕ ਵੱਡੇ ਕਾਫਲੇ ਨਾਲ ਹਰਜਿੰਦਰ ਨੂੰ ਪਿੰਡ ਲਿਆਂਦਾ ਗਿਆ। ਹਰਜਿੰਦਰ ਦੇ ਘਰ ਵਧਾਈ ਦੇਣ ਅਤੇ ਤਸਵੀਰਾਂ ਖਿਚਵਾਉਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।

‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ 29 ਸਾਲ਼ਾ ਖਿਡਾਰਨ ਹਰਜਿੰਦਰ ਕੌਰ ਨੇ ਦੱਸਿਆ ਕਿ ਪਿਛਲੀ ਵਾਰੀ ਰਾਸ਼ਟਰਮੰਡਲ ਖੇਡਾਂ 2022 ਵਿੱਚ ਉਹ ਚੌਥੇ ਨੰਬਰ ’ਤੇ ਸੀ ਪਰ ਤੀਜੇ ਨੰਬਰ ਵਾਲੇ ਨਾਇਜੀਰੀਅਨ ਖਿਡਾਰੀ ਅਯੋਗ ਕਰਾਰ ਦੇਣ ਕਾਰਨ ਉਹ ਕਾਂਸੀ ਦਾ ਤਗਮਾ ਜਿੱਤੀ ਜਿਸ ਕਾਰਨ ਉਸ ਦੇ ਨਾਮ ਨਾਲ ਕਿਸਮਤ ਦੇ ਤਗਮੇ ਦਾ ਟੈਗ ਜੁੜਿਆ ਸੀ। ਇਸ ਵਾਰੀ ਉਹ ਇਸ ਟੈਗ ਨੂੰ ਹਟਾਉਣਾ ਚਾਹੁੰਦੀ ਸੀ ਤੇ ਮਨ ਵਿੱਚ ਤਗਮੇ ਦਾ ਰੰਗ ਬਦਲਣ ਲਈ ਯਤਨਸ਼ੀਲ ਸੀ। ਉਸ ਨੇ ਕਿਹਾ ਕਿ ਚੰਗੀ ਕੋਚਿੰਗ ਅਤੇ ਪਰਿਵਾਰਿਕ ਸਹਿਯੋਗ ਹੇਠ ਉਹ ਆਪਣੇ ਮਨ ਦਾ ਟੀਚਾ ਹਾਸਲ ਕਰਨ ਵਿਚ ਸਫਲ ਰਹੀ।

Advertisement

ਇਸ ਮੌਕੇ ਹਰਜਿੰਦਰ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੇ ਵੰਡ ਕਾਰਨ ਉਜਾੜਾ ਝੱਲਦੇ ਹੋਏ ਸਖਤ ਮਿਹਨਤ ਨਾਲ ਗੁਜ਼ਾਰਾ ਕੀਤਾ ਅਤੇ ਸਾਧਨਾਂ ਦੀ ਕਮੀ ਨੂੰ ਪਰਿਵਾਰ ਨੇ ਉਸ ਦੀ ਖੇਡ ਵਿਚ ਰੁਕਾਵਟ ਨਹੀਂ ਬਣਨ ਦਿੱਤਾ।

Advertisement

ਹਰਜਿੰਦਰ ਕੌਰ ਨਾਭਾ ਵਿਚ ਵੇਟ ਲਿਫਟਿੰਗ ਦਾ ਸੈਂਟਰ ਬਣਾਉਣਾ ਚਾਹੁੰਦੀ ਹੈ ਅਤੇ ਪਿੰਡ ਵਿੱਚ ਵਧੀਆ ਗਰਾਊਂਡ ਦੀ ਮੰਗ ਕਰਦੀ ਹੈ।

ਇਸ ਮੌਕੇ ਹਰਜਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵੀ ਉਸ ਦੀ ਇਸ ਸਫਲਤਾ ਵਿੱਚ ਜਲਦ ਸ਼ਾਮਿਲ ਹੋਵੇਗੀ ਅਤੇ ਮੁੱਖ ਮੰਤਰੀ ਪੰਜਾਬ ਜਾਂ ਖੇਡ ਮੰਤਰੀ ਵੀ ਉਸ ਦੀ ਸਫਲਤਾ ਉੱਪਰ ਖੁਸ਼ੀ ਦਾ ਇਜ਼ਹਾਰ ਕਰਨਗੇ।

ਹਰਜਿੰਦਰ ਕੌਰ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ
ਹਰਜਿੰਦਰ ਕੌਰ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ
Advertisement
×