DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਪੱਤਰ ਪ੍ਰੇਰਕ ਯਮੁਨਾਨਗਰ, 12 ਫਰਵਰੀ ਯੂਥ ਕਾਂਗਰਸੀ ਨੇਤਾ ਆਕਾਸ਼ ਬੱਤਰਾ ਨੇ ਜ਼ਿਲ੍ਹੇ ਦੇ ਮਾਲੀਮਾਜਰਾ, ਬਲਾਚੌਰ, ਖਾਰਵਨ, ਫਤਿਹਗੜ੍ਹ, ਸ਼ਹਿਜ਼ਾਦਪੁਰ, ਕਨਾਲਸੀ ਅਤੇ ਹੋਰ ਕਈ ਪਿੰਡਾਂ ਵਿੱਚ ਪਹੁੰਚ ਕੇ ਗੁਰੂ ਰਵਿਦਾਸ ਦਾ 648ਵਾਂ ਜਨਮ ਦਿਵਸ ਮਨਾਇਆ ਅਤੇ ਸਮਾਗਮਾਂ ਵਿੱਚ ਸ਼ਾਮਲ ਸ਼ਰਧਾਲੂਆਂ ਨੂੰ ਵਧਾਈਆਂ...

  • fb
  • twitter
  • whatsapp
  • whatsapp
featured-img featured-img
ਯਮੁਨਾਨਗਰ ਵਿੱਚ ਯੂਥ ਕਾਂਗਰਸੀ ਆਗੂ ਆਕਾਸ਼ ਬਤਰਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ

ਯਮੁਨਾਨਗਰ, 12 ਫਰਵਰੀ

Advertisement

ਯੂਥ ਕਾਂਗਰਸੀ ਨੇਤਾ ਆਕਾਸ਼ ਬੱਤਰਾ ਨੇ ਜ਼ਿਲ੍ਹੇ ਦੇ ਮਾਲੀਮਾਜਰਾ, ਬਲਾਚੌਰ, ਖਾਰਵਨ, ਫਤਿਹਗੜ੍ਹ, ਸ਼ਹਿਜ਼ਾਦਪੁਰ, ਕਨਾਲਸੀ ਅਤੇ ਹੋਰ ਕਈ ਪਿੰਡਾਂ ਵਿੱਚ ਪਹੁੰਚ ਕੇ ਗੁਰੂ ਰਵਿਦਾਸ ਦਾ 648ਵਾਂ ਜਨਮ ਦਿਵਸ ਮਨਾਇਆ ਅਤੇ ਸਮਾਗਮਾਂ ਵਿੱਚ ਸ਼ਾਮਲ ਸ਼ਰਧਾਲੂਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਬੋਲਦਿਆਂ ਆਕਾਸ਼ ਬੱਤਰਾ ਨੇ ਕਿਹਾ ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਤੋਂ ਸਾਨੂੰ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਸਮਾਜ ਵਿੱਚੋਂ ਜਾਤੀ ਭੇਦਭਾਵ ਨੂੰ ਖਤਮ ਕਰਨ ਲਈ ਜਾਣੇ ਜਾਂਦੇ ਹਨ। ਹਰ ਸਾਲ ਮਾਘ ਪੂਰਨਿਮਾ ਨੂੰ ਰਵਿਦਾਸ ਦੇ ਜਨਮ ਦਿਵਸ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੀ ਇੱਕ ਸਿੱਖਿਆ ਕਿ ‘ਮਨ ਚੰਗਾ ਤੋ ਕਠੌਤੀ ਮੇਂ ਗੰਗਾ’ ਕਾਫ਼ੀ ਹਰਮਨ ਪਿਆਰਾ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਨੇ ਆਪਣਾ ਪੂਰਾ ਜੀਵਨ ਸਮਾਜ ਸੁਧਾਰ, ਸਮਾਜ ਭਲਾਈ ਅਤੇ ਸਮਾਜ ਵਿੱਚੋਂ ਜਾਤੀ ਭੇਦਭਾਵ ਨੂੰ ਖਤਮ ਕਰਨ ਦੇ ਕੰਮ ਨੂੰ ਸਮਰਪਿਤ ਕਰ ਦਿੱਤਾ। ਇਸ ਮੌਕੇ ਅਸ਼ੋਕ ਕੁਮਾਰ, ਸਾਬਕਾ ਜ਼ਿਲ੍ਹਾ ਕੌਂਸਲਰ, ਵਿਕਾਸ, ਸ਼ਸ਼ੀ, ਸੰਜੀਵ ਕੁਮਾਰ, ਗੁਰਪ੍ਰੀਤ, ਰਿੰਕੂ ਮਾਲੀਮਾਜਰਾ, ਦਿਲਬਾਗ, ਬਲਜੀਤ, ਵਿਕਾਸ ਕੁਮਾਰ, ਦਰਸ਼ਨ, ਇੰਦਰਾ ਰਾਜ, ਕੁਲਦੀਪ, ਅਮਰ ਸਿੰਘ, ਪੂਰਨ ਚੰਦ, ਸਤਨਾਮ ਸਿੰਘ ਸੰਧੂ ਆਦਿ ਹਾਜ਼ਰ ਸਨ।

Advertisement

ਸ਼ਾਹਬਾਦ (ਪੱਤਰ ਪ੍ਰੇਰਕ): ਇਥੇ ਅੱਜ ਕਈ ਥਾਵਾਂ ’ਤੇ ਗੁਰੂ ਘਰਾਂ ਵਿੱਚ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਹੋਏ। ਇਸ ਦੌਰਾਨ ਯੁਵਾ ਆਗੂ ਜਸਵਿੰਦਰ ਸਿੰਘ ਖਹਿਰਾ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭੇਦਭਾਵ ਨੂੰ ਤਿਆਗ ਕੇ ਭਾਈਚਾਰੇ ਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ। ਉਨ੍ਹਾਂ ਨੌਜਵਾਨਾਂ ਨੂੰ ਆਪਸੀ ਵੈਰ ਵਿਰੋਧ ਦੀ ਥਾਂ ਮਿਲ ਕੇ ਰਹਿਣ ਦੀ ਅਪੀਲ ਕੀਤੀ।

Advertisement
×