
ਗੁਰਬਾਣੀ ਕੰਠ ਮੁਕਾਬਲੇ ਦੇ ਜੇਤੂ ਪ੍ਰਬੰਧਕਾਂ ਨਾਲ।
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਦਸੰਬਰ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਜੂਨੀਅਰ 6ਵੀਂ ਤੋਂ 8ਵੀਂ ਜਮਾਤ ਤੇ ਸੀਨੀਅਰ ਵਿਚ 9ਵੀਂ ਤੋਂ 12ਵੀਂ ਜਮਾਤਾਂ ਦੇ ਗਰੁੱਪਾਂ ਤੇ ਆਧਾਰਿਤ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਤੋਂ 100 ਦੇ ਲਗਭਗ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਜੇਤੂਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ।
ਜੂਨੀਅਰ ਗਰੁੱਪ ’ਚੋਂ ਰੁਪਿੰਦਰ ਕੌਰ ਕਨੌਈ, ਅਰਮਨਦੀਪ ਸਿੰਘ ਸਾਰੋਂ, ਪਰਮੀਤ ਕੌਰ ਕੱਕੜਵਾਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਹਰਵੀਰ ਕੌਰ ਸਾਰੋਂ ਅਤੇ ਦਿਵਜੋਤ ਕੌਰ ਸੰਗਰੂਰ ਨੇ ਹੌਂਸਲਾ ਅਫ਼ਜਾਈ ਇਨਾਮ ਹਾਸਲ ਕੀਤੇ। ਸੀਨੀਅਰ ਗਰੁੱਪ ’ਚੋਂ ਅਮਨਪ੍ਰੀਤ ਕੌਰ ਸਾਰੋਂ, ਜਸ਼ਨਜੋਤ ਕੌਰ ਕੱਕੜਵਾਲ ਤੇ ਗਗਨਦੀਪ ਕੌਰ ਸਾਰੋਂ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਰਾਵਿੰਦਰ ਸਿੰਘ ਕੱਕੜਵਾਲ ਤੇ ਜਸਨੂਰ ਕੌਰ ਸਾਰੋਂ ਨੂੰ ਹੌਸਲਾ ਵਧਾਓ ਇਨਾਮ ਅਤੇ ਜਸਪ੍ਰੀਤ ਕੌਰ ਸੰਗਰੂਰ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ