DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗ੍ਰੰਥੀ ਖ਼ੁਦਕੁਸ਼ੀ: ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਧਰਨਾ ਚੁੱਕਿਆ

ਪੁਲੀਸ ਦੀ ਮੌਜੂਦਗੀ ’ਚ ਸਸਕਾਰ ਕੀਤਾ; ਧਾਰਮਿਕ ਆਗੂ ’ਤੇ ਲੱਗੇ ਸੀ ਕੁੱਟਮਾਰ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਧਰਨਾਕਾਰੀਆਂ ਨੂੰ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਰੇ ਦੱਸਦੇ ਹੋਏ ਡੀ ਐੱਸ ਪੀ ਗੁਰਪ੍ਰੀਤ ਸਿੰਘ।
Advertisement

ਇੱਥੋਂ ਨੇੜਲੇ ਪਿੰਡ ਕਾਤਰੋਂ ਦੇ ਵਸਨੀਕ ਗ੍ਰੰਥੀ ਅਜੇ ਸਿੰਘ ਉਰਫ਼ ਅਜੀਤ ਸਿੰਘ ਦੇ ਖ਼ੁਦਕੁਸ਼ੀ ਮਾਮਲੇ ਦੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਹੋਣ ਮਗਰੋਂ ਐਕਸ਼ਨ ਕਮੇਟੀ ਮੈਂਬਰਾਂ ਨੇ ਸੰਘਰਸ਼ ਵਾਪਸ ਲੈ ਲਿਆ ਅਤੇ ਪੁਲੀਸ ਦੀ ਮੌਜੂਦਗੀ ਦੌਰਾਨ ਅੱਜ ਸ਼ਾਮ ਸਮੇਂ ਮਰਹੂਮ ਗ੍ਰੰਥੀ ਦਾ ਸਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗ੍ਰੰਥੀ ਅਜੀਤ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਜਾਰੀ ਕੀਤੀ ਵੀਡੀਓ ਵਿੱਚ ਇੱਕ ਧਾਰਮਿਕ ਆਗੂ ’ਤੇ ਕੁੱਟਮਾਰ ਦੇ ਗੰਭੀਰ ਦੋਸ਼ ਲਗਾਏ ਸਨ। ਇਨ੍ਹਾਂ ਦੋਸ਼ਾਂ ਮਗਰੋਂ ਪਿੰਡ ਵਾਸੀਆਂ ਨੇ ਕੱਲ੍ਹ ਸਵੇਰ ਸਮੇਂ ਮਰਹੂਮ ਦੀ ਲਾਸ਼ ਕਾਤਰੋਂ ਦੇ ਚੌਕ ਵਿੱਚ ਰੱਖ ਕੇ ਪੱਕਾ ਧਰਨਾ ਸ਼ੁਰੂ ਕਰਦਿਆਂ ਮੁਲਜ਼ਮ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਸੀ।

ਬੀਤੀ ਰਾਤ ਪੁਲੀਸ ਨਾਲ ਗੱਲਬਾਤ ਟੁੱਟ ਜਾਣ ਕਾਰਨ ਪਿੰਡ ਦੇ ਸਾਰੇ ਰਸਤੇ ਬੰਦ ਕਰਕੇ ਪਿੰਡ ਵਾਸੀਆਂ ਨੇ ਰਾਤ ਸੜਕ ’ਤੇ ਗੁਜ਼ਾਰੀ ਅਤੇ ਅੱਜ ਸਾਰਾ ਦਿਨ ਧਰਨਾ ਜਾਰੀ ਰਿਹਾ। ਸ਼ਾਮ 4 ਵਜੇ ਸੰਤ ਸਮਾਜ ਵੱਲੋਂ ਵੱਡਾ ਇਕੱਠ ਦਾ ਸਵੇਰ ਸਮੇਂ ਤੋਂ ਐਲਾਨ ਕੀਤਾ ਕੀਤਾ ਹੋਇਆ ਸੀ ਜਿਸ ਦੇ ਮੱਦੇਨਜ਼ਰ ਪੁਲੀਸ ਨੇ ਸੰਘਰਸ਼ੀ ਆਗੂਆਂ ਤੇ ਪਰਿਵਾਰ ਨੂੰ ਸਵੇਰ ਸਮੇਂ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ।

Advertisement

ਅੱਜ ਬਾਅਦ ਦੁਪਹਿਰ ਮੌਕੇ ’ਤੇ ਪੁੱਜੇ ਡੀ ਐੱਸ ਪੀ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸੰਘਰਸ਼ੀ ਲੋਕਾਂ ’ਚ ਪਹੁੰਚ ਕੇ ਗ੍ਰਿਫ਼ਤਾਰੀ ਸਬੰਧੀ ਤਸੱਲੀ ਕਰਵਾਈ ਅਤੇ ਗ੍ਰਿਫ਼ਤਾਰੀ ਸਬੰਧੀ ਬਕਾਇਦਾ ਵੀਡੀਓ ਜਾਰੀ ਕੀਤੀ ਜਿਸ ਮਗਰੋਂ ਗ੍ਰੰਥੀ ਦਾ ਸ਼ਾਮ ਸਮੇਂ ਸਸਕਾਰ ਕਰ ਦਿੱਤਾ ਗਿਆ।

Advertisement

ਪਿੰਡ ਦੀ ਸਰਪੰਚ ਦੇ ਪਤੀ ਤੇ ਸੰਘਰਸ਼ ਕਮੇਟੀ ਦੇ ਮੋਹਰੀ ਮੈਂਬਰ ਗੁਰਵਿੰਦਰ ਸਿੰਘ ਨੇ ਮਾਮਲਾ ਨਿੱਬੜਨ ਅਤੇ ਗ੍ਰੰਥੀ ਦੇ ਸਸਕਾਰ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਵਿਵਾਦ ਦਾ ਖ਼ਤਮ ਹੋਣ ਮਗਰੋਂ ਪੁਲੀਸ, ਸਿਵਲ ਪ੍ਰਸ਼ਾਸਨ ਤੇ ਹੁਕਮਰਾਨ ਧਿਰ ਨੇ ਸੁਖ ਦਾ ਸਾਹ ਲਿਆ ਹੈ।

Advertisement
×