Chinmaya Amrit Mahotsav: ਰਾਜਪਾਲ ਵੱਲੋਂ ਅੰਮ੍ਰਿਤ ਵਾਹਿਨੀ ਦਾ ਸਵਾਗਤ
ਚਿਨਮਯਾ ਮਿਸ਼ਨ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਮੌਕੇ ਸਥਾਨਕ ਸ਼ਹਿਰ ਵਿੱਚ ਕਰਵਾਏ ‘ਚਿਨਮਯਾ ਅੰਮ੍ਰਿਤ ਮਹਾਉਤਸਵ’ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਦੇਸ਼ ਭਰ ਦੀ ਯਾਤਰਾ ਕਰ ਕੇ ਪਹੁੰਚੀ ‘ਚਿਨਮਯਾ...
Advertisement
ਚਿਨਮਯਾ ਮਿਸ਼ਨ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਮੌਕੇ ਸਥਾਨਕ ਸ਼ਹਿਰ ਵਿੱਚ ਕਰਵਾਏ ‘ਚਿਨਮਯਾ ਅੰਮ੍ਰਿਤ ਮਹਾਉਤਸਵ’ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਦੇਸ਼ ਭਰ ਦੀ ਯਾਤਰਾ ਕਰ ਕੇ ਪਹੁੰਚੀ ‘ਚਿਨਮਯਾ ਅੰਮ੍ਰਿਤ ਵਾਹਿਨੀ’ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਮਹਾਨ ਅਧਿਆਤਮਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਸੰਤਾਂ-ਮਹਾਂਪੁਰਸ਼ਾਂ ਦਾ ਯੋਗਦਾਨ ਅਹਿਮ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਦਿਆਂ ਗੁਰੂ ਸਾਹਿਬਾਨ ਦੇ ਸਿਧਾਂਤਾਂ ਨੂੰ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ।
Advertisement
Advertisement
×

