DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਕੇਸ਼ ਮਲੌਦ ਦੀ ਗ੍ਰਿਫਤਾਰੀ ਖਿਲਾਫ ਪਿੰਡਾਂ ਵਿੱਚ ਸਰਕਾਰ ਦੀਆਂ ਅਰਥੀਆਂ ਫੂਕੀਆਂ

ਨਵੇਂ ਸਾਲ ਦੀ ਆਮਦ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਬਲਾਕ ਦੇ ਪਿੰਡਾਂ ਵਿੱਚ ਅੱਜ ਦੂਜੇ ਦਿਨ ਵੀ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦੀਆਂ ਅਰਥੀਆਂ ਫੂਕੀਆਂ ਗਈਆਂ। ਪਿੰਡ ਬਾਲਦ ਕਲਾਂ, ਮਾਝਾ, ਮਾਝੀ,...

  • fb
  • twitter
  • whatsapp
  • whatsapp
Advertisement

ਨਵੇਂ ਸਾਲ ਦੀ ਆਮਦ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਬਲਾਕ ਦੇ ਪਿੰਡਾਂ ਵਿੱਚ ਅੱਜ ਦੂਜੇ ਦਿਨ ਵੀ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦੀਆਂ ਅਰਥੀਆਂ ਫੂਕੀਆਂ ਗਈਆਂ।

ਪਿੰਡ ਬਾਲਦ ਕਲਾਂ, ਮਾਝਾ, ਮਾਝੀ, ਭੱਟੀਵਾਲ ਤੇ ਭੜੋ ਵਿਖੇ ਅਰਥੀ ਫੂਕ ਰੈਲੀਆਂ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਘਰਾਚੋਂ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਝਨੇੜੀ, ਜਾਗਰ ਸਿੰਘ ਜੌਲੀਆਂ, ਗੁਰਤੇਜ ਸਿੰਘ ਝਨੇੜੀ, ਚਰਨ ਸਿੰਘ ਬਾਲਦ ਅਤੇ ਕੁਲਦੀਪ ਸਿੰਘ ਫੌਜੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਡੂੰਘੀ ਸਾਜ਼ਿਸ਼ ਤਹਿਤ ਗ੍ਰਿਫਤਾਰ ਕਰਕੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਅਤੇ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਪਾਉਣ ਦੀ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਨਾਲ ਮਜ਼ਦੂਰਾਂ ਵਿੱਚ ਡਰ ਦੀ ਥਾਂ ਭਾਰੀ ਗੁੱਸਾ ਅਤੇ ਰੋਸ ਫੈਲ ਗਿਆ ਹੈ।

Advertisement

ਇਸੇ ਦੌਰਾਨ ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ 9 ਸਾਲਾਂ ਦੀ ਧੀ ਰਾਵੀ ਦੀ ਆਪਣੇ ਪਿਤਾ ਨੂੰ ਰਿਹਾਅ ਕਰਨ ਦੇ ਹੱਥ ਲਿਖਤ ਪੋਸਟਰ ਵਾਲੀ ਵਾਇਰਲ ਹੋਈ ਤਸਵੀਰ ਨੇ ਪਿੰਡਾਂ ਦੇ ਮਜ਼ਦੂਰ ਵੇਹੜਿਆਂ ਵਿੱਚ ਰੋਹ ਦੇ ਭਾਂਬੜ ਬਾਲ ਦਿੱਤੇ। ਰਾਵੀ ਨੇ ਖੁਦ ਕੁੱਝ ਪਿੰਡਾਂ ਵਿੱਚ ਰੈਲੀਆਂ ਵਿੱਚ ਵੀ ਸ਼ਮੂਲੀਅਤ ਕੀਤੀ। ਮੁਕੇਸ਼ ਮਲੌਦ ਦੀ ਪਤਨੀ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਮਨਦੀਪ ਕੌਰ ਨੇ ਕਿਹਾ ਉਹ ਬੇਟੀ ਰਾਵੀ ਸਮੇਤ ਮੁਕੇਸ਼ ਮਲੌਦ ਨੂੰ ਸੰਗਰੂਰ ਜੇਲ੍ਹ ਵਿਚ ਮਿਲ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਨ।

Advertisement

Advertisement
×