DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘਰ ਵਿੱਚੋਂ ਸੋਨੇ ਦੇ ਗਹਿਣੇ ਤੇ 2.31 ਲੱਖ ਰੁਪਏ ਚੋਰੀ

ਮਾਲੇਰਕੋਟਲਾ ਸ਼ਹਿਰ ’ਚ ਲੰਘੀ ਰਾਤ ਚੋਰਾਂ ਨੇ ਜਿਥੇ ਇੱਕ ਘਰ ’ਚ ਦਾਖਲ ਹੋ ਕੇ ਅਲਮਾਰੀ ਵਿਚੋਂ 10 ਤੋਲੇ ਸੋਨੇ ਦੇ ਗਹਿਣੇ ਅਤੇ 2.31 ਲੱਖ ਰੁਪਏ ਦੀ ਰਕਮ ਚੋਰੀ ਕਰ ਲਈ ਉਥੇ ਰੇਲਵੇ ਫਲਾਈਓਵਰ ਹੇਠਾਂ ਖੜ੍ਹਾ ਟਾਟਾ ਟਰੱਕ ਵੀ ਚੋਰ ਭਜਾ...

  • fb
  • twitter
  • whatsapp
  • whatsapp
featured-img featured-img
ਮਾਲੇਰਕੋਟਲਾ ਦੀ ਅਕਸਾ ਕਲੋਨੀ ਦੇ ਇਕ ਘਰ ’ਚ ਚੋਰਾਂ ਵੱਲੋਂ ਅਲਮਾਰੀ ਤੋੜ ਕੇ ਖਿਲਾਰਿਆ ਸਾਮਾਨ।
Advertisement

ਮਾਲੇਰਕੋਟਲਾ ਸ਼ਹਿਰ ’ਚ ਲੰਘੀ ਰਾਤ ਚੋਰਾਂ ਨੇ ਜਿਥੇ ਇੱਕ ਘਰ ’ਚ ਦਾਖਲ ਹੋ ਕੇ ਅਲਮਾਰੀ ਵਿਚੋਂ 10 ਤੋਲੇ ਸੋਨੇ ਦੇ ਗਹਿਣੇ ਅਤੇ 2.31 ਲੱਖ ਰੁਪਏ ਦੀ ਰਕਮ ਚੋਰੀ ਕਰ ਲਈ ਉਥੇ ਰੇਲਵੇ ਫਲਾਈਓਵਰ ਹੇਠਾਂ ਖੜ੍ਹਾ ਟਾਟਾ ਟਰੱਕ ਵੀ ਚੋਰ ਭਜਾ ਕੇ ਲੈ ਗਏ। ਜਾਣਕਾਰੀ ਮੁਤਾਬਕ ਲੰਘੀ ਰਾਤ ਚੋਰ ਸਥਾਨਕ ਅਕਸਾ ਕਲੋਨੀ ਵਿਚ ਅਬਦੁਲ ਸ਼ਕੂਰ ਕਾਲਾ ਦੇ ਘਰ ਦੀ ਕੰਧ ਟੱਪ ਕੇ ਦਾਖਲ ਹੋਏ ਅਤੇ ਘਰ ਵਿਚ ਸਾਰਾ ਪਰਿਵਾਰ ਸੁੱਤਾ ਪਿਆ ਹੋਣ ਦੇ ਬਾਵਜੂਦ ਇੱਕ ਅਲਮਾਰੀ ਵਿੱਚ ਪਏ ਸੋਨੇ ਦੇ ਦੋ ਹਾਰ, ਪੰਜ ਰਿੰਗਾਂ, ਦੋ ਜੋੜੇ ਟਾਪਸ ਅਤੇ 2.31 ਲੱਖ ਰੁਪਏ ਚੋਰੀ ਕਰਕੇ ਲੈ ਗਏ। ਅਬਦੁਲ ਸ਼ਕੂਰ ਦੇ ਪੁੱਤਰ ਮੁਹੰਮਦ ਸਾਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਭੈਣ ਦੇ 10 ਮਈ ਨੂੰ ਨਿਰਧਾਰਤ ਵਿਆਹ ਲਈ ਇਹ ਕੀਮਤੀ ਗਹਿਣੇ ਤੇ ਰਕਮ ਸੰਭਾਲੀ ਹੋਈ ਸੀ। ਰਾਤ ਨੂੰ ਬਿਜਲੀ ਦੇ ਕੱਟ ਲੱਗਣ ਕਰਕੇ ਉਹ ਆਪਣੇ ਬੱਚਿਆਂ ਸਮੇਤ ਘਰ ਦੀ ਛੱਤ ਉਪਰ ਸੌਂ ਗਿਆ ਜਦਕਿ ਉਸ ਦਾ ਬਾਕੀ ਪਰਿਵਾਰ ਸਟੋਰ ਰੂਮ ਦੇ ਨਾਲ ਲਗਦੇ ਕਮਰੇ ਵਿਚ ਸੁੱਤਾ ਪਿਆ ਸੀ, ਜਿਸ ਦੌਰਾਨ ਚੋਰੀ ਦੀ ਘਟਨਾ ਵਾਪਰੀ। ਥਾਣਾ ਸਿਟੀ -2 ਮਾਲੇਰਕੋਟਲਾ ਪੁਲੀਸ ਨੇ ਅਬਦੁਲ ਸ਼ਕੂਰ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾਂ ਨੰਬਰ 97 ਦਰਜ ਕਰਕੇ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਜਸਪਰੀਤ ਸਿੰਘ ਨੂੰ ਸੌਂਪ ਦਿੱਤੀ ਹੈ। ਦੂਜੇ ਮਾਮਲੇ ਵਿਚ ਲੰਘੀ ਰਾਤ ਸ਼ਬੀਰ ਅਹਿਮਦ ਵਾਸੀ ਇਸਲਾਮਗੰਜ ਵੱਲੋਂ ਰਾਏਕੋਟ ਫਾਟਕਾਂ ਨੇੜੇ ਰੇਲਵੇ ਫਲਾਈਓਵਰ ਹੇਠਾਂ ਖੜ੍ਹਾ ਕੀਤਾ ਟਾਟਾ 207 ਟਰੱਕ ਚੋਰ ਭਜਾ ਕੇ ਲੈ ਗਏ। ਥਾਣਾ ਸਿਟੀ-2 ਮਾਲੇਰਕੋਟਲਾ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੂੰ ਸੌਂਪ ਦਿੱਤੀ ਹੈ।

Advertisement
Advertisement
×