ਲੜਕੀ ਦੀ ਲਾਸ਼ ਮਿਲੀ
ਮਾਲੇਰਕੋਟਲਾ-ਰਾਏਕੋਟ ਰੋਡ ’ਤੇ ਪਿੰਡ ਹਕੀਮਪੁਰ ਖੱਟੜਾ ਨੇੜੇ ਬੇਅਬਾਦ ਜਗ੍ਹਾ ’ਚੋਂ ਸੰਦੌੜ ਪੁਲੀਸ ਨੇ 30-32 ਸਾਲਾ ਲੜਕੀ ਦੀ ਲਾਸ਼ ਬਰਾਮਦ ਕੀਤੀ ਹੈ। ਅਵਾਰਾ ਕੁੱਤਿਆਂ ਵੱਲੋਂ ਲਾਸ਼ ਦਾ ਚਿਹਰਾ ਨੋਚ ਨੋਚ ਕੇ ਖਾਏ ਜਾਣ ਕਾਰਨ ਪਛਾਣ ਨਹੀਂ ਹੋ ਸਕੀ। ਸਮਝਿਆ ਜਾ ਰਿਹਾ...
Advertisement
ਮਾਲੇਰਕੋਟਲਾ-ਰਾਏਕੋਟ ਰੋਡ ’ਤੇ ਪਿੰਡ ਹਕੀਮਪੁਰ ਖੱਟੜਾ ਨੇੜੇ ਬੇਅਬਾਦ ਜਗ੍ਹਾ ’ਚੋਂ ਸੰਦੌੜ ਪੁਲੀਸ ਨੇ 30-32 ਸਾਲਾ ਲੜਕੀ ਦੀ ਲਾਸ਼ ਬਰਾਮਦ ਕੀਤੀ ਹੈ। ਅਵਾਰਾ ਕੁੱਤਿਆਂ ਵੱਲੋਂ ਲਾਸ਼ ਦਾ ਚਿਹਰਾ ਨੋਚ ਨੋਚ ਕੇ ਖਾਏ ਜਾਣ ਕਾਰਨ ਪਛਾਣ ਨਹੀਂ ਹੋ ਸਕੀ। ਸਮਝਿਆ ਜਾ ਰਿਹਾ ਹੈ ਕਿ ਮੁਟਿਆਰ ਨੂੰ ਕੋਈ ਮਾਰ ਕੇ ਇਸ ਸੁੰਨਸਾਨ ਜਗ੍ਹਾ ਵਿਚ ਸੁੱਟ ਗਿਆ। ਥਾਣਾ ਸੰਦੌੜ ਦੇ ਏ ਐੱਸ ਆਈ ਦਿਲਵਰ ਖਾਂ ਨੇ ਦੱਸਿਆ ਕਿ ਪੁਲੀਸ ਨੂੰ ਪਿੰਡ ਤੱਖਰ ਖੁਰਦ ਦੀ ਜ਼ਮੀਨ ਵਿਚ ਬਣੇ ਫੂਡ ਸਟੋਰ ਪਲਿੰਥਾ ਦੇ ਅਹਾਤੇ ਵਿਚ ਇਕ ਲਾਸ਼ ਦੀ ਸੂਚਨਾ ਮਿਲੀ ਸੀ। ਜਦੋਂ ਉਨ੍ਹਾਂ ਮੌਕੇ ’ਤੇ ਪਹੁੰਚ ਵੇਖਿਆ ਤਾਂ ਲਾਸ਼ ਦਾ ਚਿਹਰਾ ਅਵਾਰਾ ਕੁੱਤਿਆਂ ਨੇ ਖਾਧਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਛਾਣ ਵਾਸਤੇ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਮੁਟਿਆਰ ਦੀ ਮੌਤ ਦੇ ਕਾਰਨਾਂ ਬਾਰੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
Advertisement
Advertisement
×

