ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦਾ ਜਨਰਲ ਇਜਲਾਸ
ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦਾ ਜਨਰਲ ਇਜਲਾਸ ਚੈਂਬਰ ਭਵਨ ਵਿੱਚ ਤੀਸਰੀ ਬਾਰ ਮੁੜ ਤੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਵਿਸ਼ਾਲ ਗੁਪਤਾ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਵਿਸ਼ਵ ਬੰਧੂ ਮੋਂਗਾ (ਸਾਬਕਾ ਸੰਯੁਕਤ ਨਿਰਦੇਸ਼ਕ ਡੀ ਆਈ ਸੀ. ਪੰਜਾਬ) ਨੇ ਆਪਣੀ...
ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦਾ ਜਨਰਲ ਇਜਲਾਸ ਚੈਂਬਰ ਭਵਨ ਵਿੱਚ ਤੀਸਰੀ ਬਾਰ ਮੁੜ ਤੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਵਿਸ਼ਾਲ ਗੁਪਤਾ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਵਿਸ਼ਵ ਬੰਧੂ ਮੋਂਗਾ (ਸਾਬਕਾ ਸੰਯੁਕਤ ਨਿਰਦੇਸ਼ਕ ਡੀ ਆਈ ਸੀ. ਪੰਜਾਬ) ਨੇ ਆਪਣੀ ਟੀਮ ਨਾਲ ਰੈਂਪ ਸਕੀਮ ਅਧੀਨ ਸਮਰੱਥਾ ਅਤੇ ਨਿਰਮਾਣ ਪ੍ਰੋਗਰਾਮ ਤੇ ਵਰਕਸ਼ਾਪ ਲਾਈ। ਇਜਲਾਸ ਵਿੱਚ ਜ਼ਿਲ੍ਹਾ ਚੇਅਰਮੈਨ ਡਾ. ਏ ਆਰ ਸ਼ਰਮਾ, ਜ਼ਿਲ੍ਹਾ ਸੀਨੀਅਰ ਵਾਈਸ ਚੇਅਰਮੈਨ ਘਣਸ਼ਾਮ ਕਾਂਸਲ, ਜ਼ਿਲ੍ਹਾ ਪ੍ਰਧਾਨ ਸੰਜੀਵ ਸੂਦ, ਜ਼ਿਲ੍ਹਾ ਸੈਕਟਰੀ ਐੱਮ ਪੀ ਸਿੰਘ, ਜ਼ਿਲ੍ਹਾ ਖਜ਼ਾਨਚੀ ਪ੍ਰੇਮ ਗੁਪਤਾ ਅਤੇ ਜ਼ਿਲ੍ਹਾ ਪੀ ਆਰ ਓ ਸੰਦੀਪ ਬਾਂਸਲ (ਮੋਨੂ ਚੌਧਰੀ) ਵਿਸ਼ੇਸ਼ ਤੌਰ ’ਤੇ ਪਹੁੰਚੇ। ਇਜਲਾਸ ਵਿੱਚ ਸ੍ਰੀ ਗੁਪਤਾ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਸਬਸਿਡੀਆਂ ’ਤੇ ਚਾਨਣਾ ਪਾਇਆ ਗਿਆ ਅਤੇ ਟੀਮ ਨੂੰ ਵੀ ਅਪੀਲ ਕੀਤੀ ਗਈ ਕਿ ਵਪਾਰੀਆਂ ਨੂੰ ਬਿਨਾਂ ਕਿਸੇ ਝੰਜਟ ਅਤੇ ਘੱਟ ਕਾਗਜ਼ੀ ਕਾਰਵਾਈ ਅਤੇ ਥੋੜ੍ਹੇ ਹੀ ਸਮੇਂ ਵਿੱਚ ਇਨ੍ਹਾਂ ਸਕੀਮਾਂ ਦਾ ਫਾਇਦਾ ਦਿੱਤਾ ਜਾਵੇ। ਬਲਾਕ ਕੈਸ਼ੀਅਰ ਰਾਕੇਸ਼ ਗਰਗ ਰੌਕੀ ਵੱਲੋਂ ਪਿਛਲੇ ਸਾਲ ਦਾ ਲੇਖਾ-ਜੋਖਾ ਦੱਸਿਆ ਗਿਆ। ਸੈਕਟਰੀ ਸ਼ਾਰਾਂਸ਼ ਗਰਗ ਵੱਲੋਂ ਕੀਤੇ ਗਏ ਬਲਾਕ ਦੇ ਕੰਮਾਂ ਤੇ ਅਤੇ ਨਵੇਂ ਹੋਣ ਬਾਰੇ ਕੰਮਾਂ ਦਾ ਵੇਰਵਾ ਦਿੱਤਾ ਗਿਆ। ਡਾ. ਏ ਆਰ ਸ਼ਰਮਾ ਅਤੇ ਘਣਸ਼ਾਮ ਕਾਂਸਲ ਵੱਲੋਂ ਵਪਾਰੀਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਸ੍ਰੀ ਸੂਦ ਨੇ ਬਲਾਕ ਸੰਗਰੂਰ ਦੇ ਕੰਮਾਂ ਦੀ ਸ਼ਲਾਘਾ ਕੀਤੀ। ਮੋਨੂੰ ਚੌਧਰੀ ਵੱਲੋਂ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

