DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੈਸ ਸਪਲਾਈ ਕਾਮਿਆਂ ਵੱਲੋਂ ਏਜੰਸੀ ਦਫ਼ਤਰ ਅੱਗੇ ਪ੍ਰਦਰਸ਼ਨ

ਗੈਸ ਏਜੰਸੀ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਸੁਰਿੰਦਰਾ ਗੈਸ ਸਰਵਿਸ ਏਜੰਸੀ ਦੇ ਦਫਤਰ ਸਾਹਮਣੇ ਏਜੰਸੀ ਵੱਲੋਂ ਪਿਛਲੇ ਸਮੇਂ ਕਥਿਤ ਤੌਰ ’ਤੇ ਕੱਢੇ ਗਏ ਗੈਸ ਸਪਲਾਈ ਕਾਮਿਆਂ ਦੀ ਬਹਾਲੀ ਲਈ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ ਗਿਆ। ਧਰਨੇ ’ਚ ਏਜੰਸੀ...

  • fb
  • twitter
  • whatsapp
  • whatsapp
featured-img featured-img
ਪਰਿਵਾਰਾਂ ਸਮੇਤ ਪ੍ਰਦਰਸ਼ਨ ਕਰਦੇ ਹੋਏ ਗੈਸ ਸਪਲਾਈ ਵਰਕਰਾਂ।
Advertisement

ਗੈਸ ਏਜੰਸੀ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਸੁਰਿੰਦਰਾ ਗੈਸ ਸਰਵਿਸ ਏਜੰਸੀ ਦੇ ਦਫਤਰ ਸਾਹਮਣੇ ਏਜੰਸੀ ਵੱਲੋਂ ਪਿਛਲੇ ਸਮੇਂ ਕਥਿਤ ਤੌਰ ’ਤੇ ਕੱਢੇ ਗਏ ਗੈਸ ਸਪਲਾਈ ਕਾਮਿਆਂ ਦੀ ਬਹਾਲੀ ਲਈ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ ਗਿਆ। ਧਰਨੇ ’ਚ ਏਜੰਸੀ ਦੇ ਕਾਮੇ ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਆਗੂਆਂ ਦੱਸਿਆ ਕਿ ਏਜੰਸੀ ਮਾਲਕਾਂ ਨੇ ਸਾਰੇ ਕਿਰਤ ਕਾਨੂੰਨ ਛਿੱਕੇ ਟੰਗ ਕੇ 20-21 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਵਰਕਰਾਂ ਨੂੰ ਧੱਕੇ ਨਾਲ ਨੌਕਰੀ ਤੋਂ ਕੱਢ ਦਿੱਤਾ। ਇਸ ਕਾਰਨ ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਪਿਛਲੇ ਮਹੀਨੇ ਤੋਂ ਸੰਘਰਸ਼ ਦੇ ਰਾਹ ’ਤੇ ਹੈ ਪਰ ਹਾਲੇ ਤਾਈਂ ਮਾਲਕਾਂ ਦੇ ਕੰਨਾਂ ’ਤੇ ਜੂੰਅ ਨਹੀਂ ਸਰਕੀ। ਆਗੂਆਂ ਕਿਹਾ ਕਿ ਜੇਕਰ ਮਾਲਕ ਵੱਲੋਂ ਕੱਢੇ ਗਏ ਵਰਕਰਾਂ ਨੂੰ ਹਫਤੇ ਦੇ ਅੰਦਰ-ਅੰਦਰ ਬਹਾਲ ਨਾ ਕੀਤਾ ਗਿਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਧਰਨੇ ਵਿੱਚ ਵੱਖੋ-ਵੱਖਰੀਆਂ ਏਜੰਸੀਆਂ ਦੇ ਵਰਕਰਾਂ ਅਤੇ ਆਗੂਆਂ ਨੇ ਵੀ ਹਿੱਸਾ ਲਿਆ। ਜ਼ਿਲ੍ਹੇ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਵਿੱਤ ਸਕੱਤਰ ਅਵਤਾਰ ਸਿੰਘ, ਪ੍ਰੈੱਸ ਸਕੱਤਰ ਧੀਰਜ ਕੁਮਾਰ ਤੇ ਜੁਆਇੰਟ ਸਕੱਤਰ ਸਤਗੁਰ ਸਿੰਘ ਨਾਭਾ, ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਸੁਨਿਆਰਹੇੜੀ ਤੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਕਿਰਤ ਕਾਨੂੰਨਾਂ ਦੀ ਪਾਲਣਾ ਤੱਕ ਉਹ ਸੰਘਰਸ਼ ’ਚ ਡਟੇ ਰਹਿਣਗੇ ਅਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਗੁਰਦਾਸ ਸਿੰਘ ਨੌਜਵਾਨ ਭਾਰਤ ਸਭਾ ਤੋਂ ਹਰਿੰਦਰ ਸਿੰਘ ਸੈਣੀ ਮਾਜਰਾ, ਸੁਰਿੰਦਰ ਸਿੰਘ ਖਾਲਸਾ ਆਦਿ ਸ਼ਾਮਲ ਹੋਏ।

Advertisement
Advertisement
×