DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੀਮੇ ਦੀ ਰਕਮ ਲਈ ਕੀਤਾ ਸੀ ਦੋਸਤ ਦਾ ਕਤਲ

ਥਾਣਾ ਖਨੌਰੀ ਦੇ ਖ਼ੇਤਰ ਵਿੱਚ ਕਰੀਬ ਢਾਈ ਮਹੀਨੇ ਪਹਿਲਾਂ ਹੋਏ ਕਤਲ ਦੀ ਗੁੱਥੀ ਸੰਗਰੂਰ ਪੁਲੀਸ ਨੇ ਸੁਲਝਾ ਲਈ ਹੈ। ਪੁਲੀਸ ਅਨੁਸਾਰ ਦੋਸਤ ਦੇ ਨਾਮ ’ਤੇ ਕਰਵਾਏ ਬੀਮੇ ਦੀ ਰਕਮ ਹੜੱਪਣ ਲਈ ਹੀ ਉਸ ਦਾ ਕਤਲ ਕੀਤਾ ਗਿਆ ਸੀ। ਕਤਲ ਦੇ...

  • fb
  • twitter
  • whatsapp
  • whatsapp
Advertisement

ਥਾਣਾ ਖਨੌਰੀ ਦੇ ਖ਼ੇਤਰ ਵਿੱਚ ਕਰੀਬ ਢਾਈ ਮਹੀਨੇ ਪਹਿਲਾਂ ਹੋਏ ਕਤਲ ਦੀ ਗੁੱਥੀ ਸੰਗਰੂਰ ਪੁਲੀਸ ਨੇ ਸੁਲਝਾ ਲਈ ਹੈ। ਪੁਲੀਸ ਅਨੁਸਾਰ ਦੋਸਤ ਦੇ ਨਾਮ ’ਤੇ ਕਰਵਾਏ ਬੀਮੇ ਦੀ ਰਕਮ ਹੜੱਪਣ ਲਈ ਹੀ ਉਸ ਦਾ ਕਤਲ ਕੀਤਾ ਗਿਆ ਸੀ। ਕਤਲ ਦੇ ਦੋਸ਼ ਹੇਠ ਪੁਲੀਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਦੂਜਾ ਹਾਲੇ ਫ਼ਰਾਰ ਹੈ।

ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਅਨੁਸਾਰ 25 ਨਵੰਬਰ 2025 ਨੂੰ ਕ੍ਰਿਸ਼ਨ ਸਿੰਘ ਵਾਸੀ ਰਾਮਗੜ੍ਹ ਗੁਜਰਾਂ ਦੀ ਖੇਤ ਵਿੱਚ ਬਣੀ ਪਾਣੀ ਵਾਲੀ ਖੇਲ ਵਿੱਚੋਂ ਲਾਸ਼ ਮਿਲੀ ਸੀ। ਮੌਤ ਸਬੰਧੀ ਸ਼ੱਕ ਹੋਣ ’ਤੇ 22 ਫਰਵਰੀ ਨੂੰ ਥਾਣਾ ਖਨੌਰੀ ਵਿੱਚ ਸੋਨੂੰ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਕੀਤੀ ਗਈ।

Advertisement

ਇਸ ਦੌਰਾਨ 22 ਫਰਵਰੀ ਨੂੰ ਸੋਨੂੰ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਕ੍ਰਿਸ਼ਨ ਦਾ ਵਿਆਹ ਨਹੀਂ ਸੀ ਹੋਇਆ, ਉਹ ਸ਼ਰਾਬ ਪੀਣ ਦਾ ਆਦੀ ਸੀ। ਸੋਨੂੰ ਤੇ ਗੁਰਪ੍ਰੀਤ ਸਿੰਘ ਨੇ ਕ੍ਰਿਸ਼ਨ ਦੇ ਨਾਮ ’ਤੇ ਯੈੱਸ ਬੈਂਕ ਟੋਹਾਣਾ ਵਿੱਚ ਖਾਤਾ ਖੁੱਲ੍ਹਵਾਇਆ ਸੀ। ਫਿਰ ਉਨ੍ਹਾਂ ਕਾਰ ਖ਼ਰੀਦੀ ਅਤੇ 8,12,538 ਰੁਪਏ ਦਾ ਲੋਨ ਕ੍ਰਿਸ਼ਨ ਦੇ ਨਾਮ ’ਤੇ ਕਰਵਾਇਆ। ਲੋਨ ’ਤੇ ਕ੍ਰਿਸ਼ਨ ਦੇ ਨਾਮ ’ਤੇ ਬੀਮਾ ਕਰਾਇਆ। ਇਸ ਦਾ ਨੋਮਿਨੀ ਸੋਨੂ ਬਣ ਗਿਆ ਸੀ। ਫਿਰ ਉਨ੍ਹਾਂ ਕ੍ਰਿਸ਼ਨ ਦੇ ਨਾਮ ’ਤੇ ਇੱਕ ਹੋਰ ਬੀਮਾ ਕੰਪਨੀ ਤੋਂ 15 ਲੱਖ ਰੁਪਏ ਦਾ ਬੀਮਾ ਕਰਵਾਇਆ, ਖ਼ੁਦ ਨੋਮਿਨੀ ਬਣ ਗਿਆ। ਪੁਲੀਸ ਅਨੁਸਾਰ ਸੋਨੂ ਅਤੇ ਗੁਰਪ੍ਰੀਤ ਨੇ 24 ਨਵੰਬਰ 2025 ਦੀ ਸ਼ਾਮ ਨੂੰ ਕ੍ਰਿਸ਼ਨ ਨਾਲ ਇੱਕ ਮੋਟਰ ’ਤੇ ਬੈਠ ਕੇ ਸ਼ਰਾਬ ਪੀਤੀ। ਫਿਰ ਦੋਵਾਂ ਨੇ ਕ੍ਰਿਸ਼ਨ ਨੂੰ ਖੇਲ ਵਿੱਚ ਡੁਬੋ ਕੇ ਮਾਰ ਦਿੱਤੇ ਖ਼ੁਦ ਫ਼ਰਾਰ ਹੋ ਗਏ ਸਨ।

Advertisement

Advertisement
×