Advertisement
ਸਥਾਨਕ ਸਿਹਤ ਵਿਭਾਗ ਦੇ ਅਧੀਨ ਕੰਮ ਕਰਦੀ ਖੁਰਾਕ ਸੁਰੱਖਿਆ ਟੀਮ ਵੱਲੋਂ ਇੱਥੇ ਤ੍ਰਿਪੜੀ ਖੇਤਰ ਵਿੱਚ ਡੇਅਰੀ ਯੂਨਿਟ ’ਤੇ ਛਾਪਾ ਮਾਰ ਕੇ ਖਾਧ ਪਦਾਰਥ ਜ਼ਬਤ ਕੀਤੇ ਗਏ ਹਨ। ਇਸ ਦੌਰਾਨ 50 ਕਿਲੋ ਪਨੀਰ, 25 ਕਿਲੋ ਘਿਓ ਸਮੇਤ 23 ਕਿਲੋ ਮਿਲਕ ਕੇਕ ਅਤੇ ਖੋਆ ਬਰਫ਼ੀ ਵੀ ਜ਼ਬਤ ਕੀਤੀ ਗਈ ਹੈ।
ਸਿਵਲ ਸਰਜਨ ਦਫਤਰ ਦੇ ਡਾਕਟਰ ਸੁਮਿਤ ਸਿੰਘ ਮੁਤਾਬਿਕ ਟੀਮ ਨੇ ਵੱਖਰੀ ਕਾਰਵਾਈ ਦੌਰਾਨ ਵੀ ਨਿਰੀਖਣ ਦੌਰਾਨ, ਘਿਓ, ਪਨੀਰ, ਦਹੀਂ, ਖੋਆ ਬਰਫ਼ੀ ਅਤੇ ਦੁੱਧ ਦੇ ਕੇਕ ਸਮੇਤ ਕੁੱਲ ਪੰਜ ਨਮੂਨੇ ਇਕੱਠੇ ਕੀਤੇ ਗਏ, ਇਨ੍ਹਾਂ ਨਮੂਨਿਆਂ ਨੂੰ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦਾ ਪਤਾ ਲਗਾਉਣ ਲਈ ਵਿਸ਼ਲੇਸ਼ਣ ਲਈ ਪ੍ਰਯੋਗਸ਼ਾਲਾ ਵਿੱਚ ਭੇਜਿਆ ਜਾਣਾ ਹੈ। ਲੈਬ ਰਿਪੋਰਟਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
Advertisement
ਉਨ੍ਹਾਂ ਦੱਸਿਆ ਕਿ ਫੂਡ ਸੇਫਟੀ ਟੀਮ 9 ਅਪਰੈਲ ਨੂੰ ‘ਈਟ ਰਾਈਟ’ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦੇਸ਼ ਖਪਤਕਾਰਾਂ ਅਤੇ ਭੋਜਨ ਵਿਕਰੇਤਾਵਾਂ ਵਿੱਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਭੋਜਨ ਸੁਰੱਖਿਆ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ।
Advertisement
Advertisement
×

