DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Food Conference: ਖੁਰਾਕ ਕਾਨਫਰੰਸ ਵਿੱਚ ‘ਅੱਜ ਨਵੀਨਤਾ ਤੇ ਕੱਲ੍ਹ ਪੋਸ਼ਣ’ ਬਾਰੇ ਚਰਚਾ

ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਵਿੱਚ ਵਿਸ਼ਵ ਭੋਜਨ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਫੂਡ ਕਾਨਫਰੰਸ ਨੇਪਰੇ ਚੜ੍ਹ ਗਈ। ਏ ਐੱਫ ਐੱਸ ਟੀ ਦੀ ਸਰਪ੍ਰਸਤੀ ਹੇਠ ‘ਅੱਜ ਨਵੀਨਤਾ, ਕੱਲ੍ਹ ਪੋਸ਼ਣ’ ਵਿਸ਼ੇ ’ਤੇ ਆਧਾਰਿਤ ਇਹ ਕਾਨਫਰੰਸ ਔਨਲਾਈਨ ਅਤੇ...

  • fb
  • twitter
  • whatsapp
  • whatsapp
featured-img featured-img
ਕਾਨਫਰੰਸ ਦੌਰਾਨ ਸਲਾਇਟ ਦੇ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਸੰਸਥਾ ਦੇ ਪ੍ਰਬੰਧਕਾਂ ਨਾਲ।
Advertisement

ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਵਿੱਚ ਵਿਸ਼ਵ ਭੋਜਨ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਫੂਡ ਕਾਨਫਰੰਸ ਨੇਪਰੇ ਚੜ੍ਹ ਗਈ। ਏ ਐੱਫ ਐੱਸ ਟੀ ਦੀ ਸਰਪ੍ਰਸਤੀ ਹੇਠ ‘ਅੱਜ ਨਵੀਨਤਾ, ਕੱਲ੍ਹ ਪੋਸ਼ਣ’ ਵਿਸ਼ੇ ’ਤੇ ਆਧਾਰਿਤ ਇਹ ਕਾਨਫਰੰਸ ਔਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਰਾਹੀਂ ਕਰਵਾਈ ਗਈ।

ਕਾਨਫਰੰਸ ਦੀ ਸ਼ੁਰੂਆਤ ਪਾਲਮਪੁਰ ਸਥਿਤ ਸੀ ਐੱਸ ਆਈ ਆਰ ਅਤੇ ਆਈ ਐੱਚ ਬੀ ਟੀ ਦੇ ਡਾਇਰੈਕਟਰ ਡਾ. ਸੁਦੇਸ਼ ਕੁਮਾਰ ਯਾਦਵ ਨੇ ਕੀਤੀ। ਸਮਾਗਮ ਦੀ ਪ੍ਰਧਾਨਗੀ ਸਲਾਇਟ ਦੇ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਨੇ ਕੀਤੀ, ਜਦਕਿ ਇੰਜਨੀਅਰ ਰਵਿੰਦਰਜੀਤ ਸਿੰਘ ਕਾਲਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਸੀ ਐੱਸ ਆਈ ਆਰ ਪਾਲਮਪੁਰ ਅਤੇ ਸਲਾਇਟ ਵਿਚਕਾਰ ਸਾਂਝੇ ਖੋਜ ਕਾਰਜਾਂ ਲਈ ਅਹਿਮ ਸਮਝੌਤਾ ਹੋਇਆ। ਇਸ ਨਾਲ ਦੋਵੇਂ ਸੰਸਥਾਵਾਂ ਆਪਸ ਵਿੱਚ ਖੋਜ ਸਹੂਲਤਾਂ ਸਾਂਝੀਆਂ ਕਰਨਗੀਆਂ ਅਤੇ ਵਿਦਿਆਰਥੀਆਂ ਲਈ ਸਿਖਲਾਈ ਦੇ ਨਵੇਂ ਰਾਹ ਖੁੱਲ੍ਹਣਗੇ।

Advertisement

ਇਸ ਮੌਕੇ ਕਾਨਫਰੰਸ ਦੀ ਐਬਸਟ੍ਰੈਕਟ ਕਿਤਾਬ ਅਤੇ ਨਿਊਜ਼ਲੈਟਰ ‘ਸਲਾਇਟ ਫੂਡ ਟੈਕ ਕ੍ਰੋਨਿਕਲ’ ਜਾਰੀ ਕੀਤਾ ਗਿਆ। ਆਯੋਜਨ ਸਕੱਤਰ ਡਾ. ਨਵਦੀਪ ਜਿੰਦਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਦੇਸ਼ ਭਰ ਦੀਆਂ 47 ਸੰਸਥਾਵਾਂ ਤੋਂ 137 ਖੋਜ ਪੱਤਰ ਪਹੁੰਚੇ, ਜਿਨ੍ਹਾਂ ਵਿੱਚ 41 ਮੌਖਿਕ ਅਤੇ 96 ਪੋਸਟਰ ਪੇਸ਼ਕਾਰੀਆਂ ਸ਼ਾਮਲ ਸਨ। ਇਨ੍ਹਾਂ ਰਾਹੀਂ ਮਾਹਰਾਂ ਨੇ ਨਵੀਆਂ ਤਕਨੀਕਾਂ ਬਾਰੇ ਵਿਚਾਰ ਸਾਂਝੇ ਕੀਤੇ। ਵਿਭਾਗ ਦੇ ਮੁਖੀ ਡਾ. ਸੀ ਐੱਸ ਰਿਆਰ, ਡੀਨ ਡਾ. ਏ ਐੱਸ ਸ਼ਾਹੀ, ਡਾ. ਪੀ ਐੱਸ ਪਨੇਸਰ ਅਤੇ ਡਾ. ਡੀ ਸੀ ਸਕਸੈਨਾ ਨੇ ਵੀ ਆਪਣੇ ਵਿਚਾਰ ਰੱਖੇ। ਅਖੀਰ ਵਿੱਚ ਇੰਜਨੀਅਰ ਅਸ਼ਵਨੀ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ। ਇਨ੍ਹਾਂ ਦੋ ਦਿਨਾਂ ਦੌਰਾਨ ਉਦਯੋਗ ਅਤੇ ਅਕਾਦਮਿਕ ਅਦਾਰਿਆਂ ਵਿਚਕਾਰ ਤਾਲਮੇਲ ਵਧਾਉਣ ਉੱਤੇ ਜ਼ੋਰ ਦਿੱਤਾ ਗਿਆ।

Advertisement

Advertisement
×