ਸੋਨੇ ਦੀਆਂ ਮੁੰਦਰੀਆਂ ਖ਼ਰੀਦਣ ਬਹਾਨੇ ਲੁੱਟ ਕੇ ਫ਼ਰਾਰ

ਸੋਨੇ ਦੀਆਂ ਮੁੰਦਰੀਆਂ ਖ਼ਰੀਦਣ ਬਹਾਨੇ ਲੁੱਟ ਕੇ ਫ਼ਰਾਰ

ਜਾਣਕਾਰੀ ਦਿੰਦਾ ਹੋਇਆ ਦੁਕਾਨ ਮਾਲਕ ਭਾਰਤੀ ਲਾਲ।

ਹਰਜੀਤ ਸਿੰਘ

ਖਨੌਰੀ,17 ਜਨਵਰੀ

ਇੱਥੇ ਸਤਿਸੰਗ ਰੋੜ ਸਥਿਤ ਭਾਰਤੀ ਸੁਨਿਆਰ ਦੀ ਦੁਕਾਨ ਤੋਂ ਬੀਤੀ ਦੇਰ ਸ਼ਾਮ ਇਕ ਲੁਟੇਰਾ ਸੋਨੇ ਦੀਆਂ ਤਿੰਨ ਮੁੰਦਰੀਆਂ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਚ.ਓ ਖਨੌਰੀ ਇੰਸਪੈਕਟਰ ਹਾਕਮ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪਹੁੰਚ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੁਕਾਨ ਦੇ ਮਾਲਕ ਭਾਰਤੀ ਲਾਲ ਨੇ ਦੱਸਿਆ ਕਿ ਦੇਰ ਸ਼ਾਮ ਗਏ ਕਰੀਬ 7 ਕੁ ਵਜੇ ਉਸ ਦੀ ਦੁਕਾਨ ਉੱਤੇ ਇਕ ਨੌਜਵਾਨ ਆਇਆ ਜਿਸ ਨੇ ਮੂੰਹ ਪਰਨੇ ਨਾਲ ਬੰਨ੍ਹਿਆ ਹੋਇਆ ਸੀ ਅਤੇ ਦੁਕਾਨ ’ਚ ਦਾਖ਼ਲ ਹੁੰਦਿਆਂ ਹੀ ਸੋਨੇ ਦੀ ਮੁੰਦਰੀ ਦਿਖਾਉਣ ਲਈ ਕਿਹਾ ਅਤੇ ਜਦੋਂ ਉਸ ਨੇ ਇਕ ਮੁੰਦਰੀ ਦਿਖਾਈ ਤਾਂ ਉਸ ਨੇ ਹੋਰ ਮੁੰਦਰੀਆਂ ਦਿਖਾਉਣ ਦੇ ਲਈ ਕਿਹਾ ਤਾਂ ਉਸ ਨੇ ਵਾਰੀ-ਵਾਰੀ ਆਏ ਨੌਜੁਆਨ ਨੂੰ ਦੋ ਹੋਰ ਮੁੰਦਰੀਆਂ ਦਿਖਾਈਆਂ ਤਾਂ ਉਹ ਮੁੰਦਰੀਆਂ ਨੂੰ ਆਪਣੇ ਹੱਥਾਂ ਦੀਆਂ ਉਂਗਲੀਆਂ ਵਿਚ ਪਾਉਂਦਾ ਰਿਹਾ ਅਤੇ ਮੌਕਾ ਮਿਲਦਿਆਂ ਹੀ ਚਕਮਾ ਦੇ ਕੇ ਉਹ ਉਸ ਦੀਆਂ ਤਿੰਨੇ ਸੋਨੇ ਦੀਆਂ ਮੁੰਦਰੀਆਂ ਲੈ ਕੇ ਫ਼ਰਾਰ ਹੋ ਗਿਆ ਅਤੇ ਜਦੋਂ ਉਸ ਨੇ ਰੋਲਾ ਪਾਇਆ ਤਾਂ ਆਂਢ-ਗੁਆਂਢ ਦੇ ਲੋਕਾਂ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਲੁਟੇਰਾ ਭੱਜਣ ਵਿੱਚ ਸਫਲ ਹੋ ਗਿਆ। ਭਾਰਤੀ ਲਾਲ ਨੇ ਦੱਸਿਆ ਕਿ ਸੂਚਨਾ ਦੇਣ ਤੇ ਤੁਰੰਤ ਐਸ.ਐਚ.ਓ ਇੰਸਪੈਕਟਰ ਹਾਕਮ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ਤੇ ਪਹੁੰਚ ਕੇ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਸਮੇਤ ਮਾਮਲੇ ਦੀ ਜਾਣਕਾਰੀ ਇਕੱਤਰ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All