DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਦਸੇ ’ਚ ਪੰਜ ਸ਼ਰਧਾਲੂ ਜ਼ਖ਼ਮੀ

ਬਰੇਕਾਂ ਥੱਲੇ ਜੁੱਤੀ ਆਉਣ ਕਾਰਨ ਹਾਦਸਾ ਵਾਪਰਿਆ

  • fb
  • twitter
  • whatsapp
  • whatsapp
featured-img featured-img
ਸਿਵਲ ਹਸਪਤਾਲ ਮਾਲੇਰਕੋਟਲਾ ’ਚ ਜੇਰੇ ਇਲਾਜ ਡਰਾਇਵਰ ਬਲਵਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ। ਫੋਟੋ: ਕੁਠਾਲਾ
Advertisement

ਮਾਲੇਰਕੋਟਲਾ ਸਥਿਤ ਬਾਬਾ ਹਜ਼ਰਤ ਸ਼ੇਖ ਦੀ ਦਰਗਾਹ ’ਤੇ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਬੇਕਾਬੂ ਹੋਣ ਮਗਰੋਂ ਟਾਹਲੀ ਨਾਲ ਟਕਰਾ ਗਈ। ਹਾਦਸੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਨਾਲ ਸਬੰਧਤ ਦੋ ਪਰਿਵਾਰਾਂ ਦੇ ਪੰਜ ਜੀਅ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਦੀ ਪਛਾਣ ਡਰਾਈਵਰ ਬਲਵਿੰਦਰ ਸਿੰਘ (45) ਪੁੱਤਰ ਮਾਹਲ ਸਿੰਘ, ਉਸ ਦੀ ਪਤਨੀ ਅਮਨਦੀਪ ਕੌਰ (40), ਪੁੱਤਰ ਪ੍ਰਭਜੋਤ ਸਿੰਘ (13), ਗੁਰਚਰਨ ਸਿੰਘ (55) ਪੁੱਤਰ ਮੁਖਤਿਆਰ ਸਿੰਘ ਅਤੇ ਉਸ ਦੀ ਪਤਨੀ ਕੁਲਵਿੰਦਰ ਕੌਰ (50) ਸ਼ਾਮਲ ਹਨ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਲਿਜਾਇਆ ਗਿਆ, ਜਿਥੋਂ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤੇ ਗਏ। ਕਾਰ ਚਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਲੇਰਕੋਟਲਾ-ਰਾਏਕੋਟ ਰੋਡ ’ਤੇ ਪਿੰਡ ਖੁਰਦ ਨੇੜੇ ਸਾਹਮਣਿਓਂ ਆ ਰਹੇ ਵਾਹਨ ਤੋਂ ਬਚਾਉਣ ਲਈ ਉਸ ਨੇ ਕਾਰ ਦੀਆਂ ਬਰੇਕ ਦੱਬੀਆਂ ਪਰ ਬਰੇਕਾਂ ਹੇਠ ਜੁੱਤੀ ਆਉਣ ਕਰ ਕੇ ਬਰੇਕਾਂ ਨਹੀਂ ਲੱਗੀਆਂ ਅਤੇ ਕਾਰ ਬੇਕਾਬੂ ਹੋ ਕੇ ਟਾਹਲੀ ਨਾਲ ਟਕਰਾ ਗਈ।

ਸੜਕ ਹਾਦਸੇ ’ਚ ਹਲਾਕ

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਪਿੰਡ ਮੀਰਾਂਪੁਰ ਨੇੜੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ। ਥਾਣਾ ਜੁਲਕਾਂ ਵਿੱਚ ਗੁਰਜੰਟ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਪਿੰਡ ਨਨਹੇੜਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਉਸ ਦੇ ਮਾਮੇ ਦਾ ਲੜਕਾ ਦਲਬੀਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਜਖਨੀ ਹਰਿਆਣਾ ਮੋਟਰਸਾਈਕਲ ਚਾਲਕ ਮਨਦੀਪ ਸਿੰਘ ਨਾਲ ਲਿਫਟ ਲੈ ਕੇ ਬੱਸ ਅੱਡਾ ਮੀਰਾਂਪੁਰ ਪਾਸ ਜਾ ਰਿਹਾ ਸੀ ਕਿ ਕਾਰ ਨੰਬਰ ਪੀ ਬੀ 13 ਬੀ ਈ-7499 ਦੇ ਡਰਾਈਵਰ ਹਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨੇ ਉਨ੍ਹਾਂ ਨੂੰ ਫੇਟ ਮਾਰੀ, ਜਿਸ ਕਰ ਕੇ ਦਲਬੀਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਮਨਦੀਪ ਸਿੰਘ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਥਾਣਾ ਜੁਲਕਾਂ ਦੀ ਪੁਲੀਸ ਨੇ ਕਾਰ ਡਰਾਈਵਰ ਹਰਿੰਦਰਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
×