DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਟੇਰਾ ਗਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ

ਅੰਬਾਲਾ ਪੁਲੀਸ ਨੇ ਥਾਣਾ ਬਲਦੇਵ ਨਗਰ ਵਿੱਚ ਦਰਜ ਲੁੱਟ ਦੇ ਮਾਮਲੇ ’ਚ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਨਾਲ ਸਬੰਧਿਤ 5 ਨਾਬਾਲਗਾਂ ਨੂੰ ਵੀ ਕਾਨੂੰਨੀ ਕਾਰਵਾਈ ਤਹਿਤ ਬਾਲ ਸੁਧਾਰ ਗ੍ਰਹਿ ਭੇਜਿਆ ਗਿਆ ਹੈ। ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ...

  • fb
  • twitter
  • whatsapp
  • whatsapp
Advertisement
ਅੰਬਾਲਾ ਪੁਲੀਸ ਨੇ ਥਾਣਾ ਬਲਦੇਵ ਨਗਰ ਵਿੱਚ ਦਰਜ ਲੁੱਟ ਦੇ ਮਾਮਲੇ ’ਚ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਨਾਲ ਸਬੰਧਿਤ 5 ਨਾਬਾਲਗਾਂ ਨੂੰ ਵੀ ਕਾਨੂੰਨੀ ਕਾਰਵਾਈ ਤਹਿਤ ਬਾਲ ਸੁਧਾਰ ਗ੍ਰਹਿ ਭੇਜਿਆ ਗਿਆ ਹੈ। ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਸੀਆਈਏ-1 ਦੀ ਟੀਮ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਅੰਜਾਮ ਦਿੱਤਾ। ਕਾਬੂ ਕੀਤੇ ਮੁਲਜ਼ਮਾਂ ਵਿੱਚ ਅਮਿਤ ਪੀੜਰਿਆ, ਯੂਪੀ, ਸਾਹਿਲ ਉਰਫ ਮੱਖਣ, ਰਵੀ, ਸੰਦੀਪ ਉਰਫ ਗਿਪੀ ਤੇ ਆਲੋਕ ਸ਼ਾਮਲ ਹਨ। ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਰਾਤ ਨੂੰ 8-10 ਜਣਿਆਂ ਦੀ ਟੋਲੀਆਂ ਵਜੋਂ ਨਿਕਲਦੇ ਸਨ ਤੇ ਇਕੱਲੇ ਬੰਦੇ ਨੂੰ ਲਾਠੀਆਂ ਨਾਲ ਕੁੱਟ ਕੇ ਉਨ੍ਹਾਂ ਦੀ ਮੋਟਰਸਾਈਕਲ, ਮੋਬਾਈਲ ਲੁੱਟ ਲੈਂਦੇ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਚਾਰ ਮੋਟਰਸਾਈਕਲ, ਦੋ ਮੋਬਾਈਲ ਫੋਨ ਅਤੇ ਲਾਠੀਆਂ ਬਰਾਮਦ ਕੀਤੀਆਂ ਹਨ। ਇੰਸਪੈਕਟਰ ਨੇ ਦੱਸਿਆ ਕਿ ਇਹ ਗਰੋਹ ਪੰਜਾਬ ’ਚ ਵੀ ਕਈ ਵਾਰਦਾਤਾਂ ਕਰ ਚੁੱਕਾ ਹੈ।

Advertisement
Advertisement
×