ਵਾਰਡ ਨੰਬਰ 15 ਵਿਚ ਗਰੀਬ ਦੀ ਕੁੱਲੀ ਨੂੰ ਅੱਗ
ਇਥੋਂ ਦੇ ਵਾਰਡ ਨੰਬਰ 15 ਵਿੱਚ ਇੱਕ ਗਰੀਬ ਪਰਿਵਾਰ ਦੀ ਕੁੱਲੀ ਨੂੰ ਅੱਗ ਲੱਗਣ ਕਾਰਨ ਕੁੱਲੀ ਸਮੇਤ ਅੰਦਰ ਪਿਆ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ। ਤਿੰਨ ਬੱਚਿਆਂ ਦੇ ਪਿਓ ਅਤੇ ਕੁੱਲੀ ਦੇ ਮਾਲਕ ਸੇਵਕ ਸਿੰਘ ਨੇ ਦੱਸਿਆ ਕਿ ਅੱਗ...
ਇਥੋਂ ਦੇ ਵਾਰਡ ਨੰਬਰ 15 ਵਿੱਚ ਇੱਕ ਗਰੀਬ ਪਰਿਵਾਰ ਦੀ ਕੁੱਲੀ ਨੂੰ ਅੱਗ ਲੱਗਣ ਕਾਰਨ ਕੁੱਲੀ ਸਮੇਤ ਅੰਦਰ ਪਿਆ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਤਿੰਨ ਬੱਚਿਆਂ ਦੇ ਪਿਓ ਅਤੇ ਕੁੱਲੀ ਦੇ ਮਾਲਕ ਸੇਵਕ ਸਿੰਘ ਨੇ ਦੱਸਿਆ ਕਿ ਅੱਗ ਦੀ ਘਟਨਾ ਲੰਘੀ ਅੱਧੀ ਰਾਤ ਨੂੰ ਵਾਪਰੀ। ਅੱਧੀ ਰਾਮ ਨੂੰ ਜਦੋਂ ਦਮ ਘੁੱਟਣ ਲੱਗਿਆ ਤਾਂ ਉਸ ਨੇ ਉੱਠ ਕੇ ਵੇਖਿਆ ਕਿ ਕੁੱਲੀ ਨੂੰ ਅੱਗ ਲੱਗ ਚੁੱਕੀ ਸੀ। ਉਸ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਮਿਲ ਕੇ ਅੱਗ ਨੂੰ ਬੁਝਾਇਆ ਪਰ ਇਸ ਦੌਰਾਨ ਕੁੱਲੀ ਸਮੇਤ ਅੰਦਰ ਪਿਆ ਕੂਲਰ ਤੋਂ ਇਲਾਵਾ ਹੋਰ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਸੇਵਕ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਬਰਸਾਤਾਂ ਕਾਰਨ ਉਨ੍ਹਾਂ ਦਾ ਪੱਕਾ ਮਕਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ ਅਤੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ ਜਿਸ ਨੂੰ ਦੇਖਦਿਆਂ ਇੱਕ ਵਿਅਕਤੀ ਨੇ ਆਪਣੀ ਥਾਂ ਉਸ ਨੂੰ ਕੁੱਲੀ ਬਣਾ ਕੇ ਰਹਿਣ ਲਈ ਦੇ ਦਿੱਤੀ ਸੀ ਤਾਂ ਜੋ ਉਸਦੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ। ਇਸੇ ਕਰਕੇ ਉਹ ਆਪਣੀ ਮਾਂ ਅਤੇ ਬੱਚਿਆਂ ਸਮੇਤ ਇੱਥੇ ਰਹਿ ਰਹੇ ਸਨ।
ਪੀੜਤ ਪਰਿਵਾਰ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਮੁੜ ਸੁਚਾਰੂ ਢੰਗ ਨਾਲ ਚਲਾ ਸਕਣ।

