ਐੱਫਆਈਆਰ ਮਾਮਲਾ: ਡੀਟੀਐੱਫ ਵੱਲੋਂ ਰੈਲੀ : The Tribune India

ਐੱਫਆਈਆਰ ਮਾਮਲਾ: ਡੀਟੀਐੱਫ ਵੱਲੋਂ ਰੈਲੀ

ਐੱਫਆਈਆਰ ਮਾਮਲਾ: ਡੀਟੀਐੱਫ ਵੱਲੋਂ ਰੈਲੀ

ਸੰਗਰੂਰ ਵਿੱਚ ਕੱਢੀ ਗਈ ਲਲਕਾਰ ਰੈਲੀ ਵਿੱਚ ਸ਼ਾਮਲ ਅਧਿਆਪਕ ਤੇ ਜਨਤਕ ਜਥੇਬੰਦੀਆਂ ਦੇ ਕਾਰਕੁਨ।

ਗੁਰਦੀਪ ਸਿੰਘ ਲਾਲੀ

ਸੰਗਰੂਰ, 25 ਨਵੰਬਰ

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪੰਜ ਅਧਿਆਪਕ ਆਗੂਆਂ ਖ਼ਿਲਾਫ਼ ਦਰਜ ਕਰਵਾਈ ਗਈ ਐੱਫਆਈਆਰ ਰੱਦ ਕਰਾਉਣ ਲਈ ਅੱਜ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਦਫ਼ਤਰ ਅੱਗੇ ਲਲਕਾਰ ਰੈਲੀ ਕੀਤੀ ਗਈ। ਸੰਘਰਸ਼ਕਾਰੀ ਅਧਿਆਪਕਾਂ ਤੇ ਜਥੇਬੰਦੀਆਂ ਦੇ ਕਾਰਕੁਨਾਂ ਨੇ ਇਸ ਐੱਫਆਈਆਰ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਰੈਲੀ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੰਜ ਅਧਿਆਪਕਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਦੀ ਇਹ ਕਾਰਵਾਈ ਬਦਲਾ ਲੈਣ ਦੀ ਨੀਅਤ ਨਾਲ ਕੀਤੀ ਗਈ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਿਦਿਅਕ ਟੂਰਾਂ ਦੀ ਪ੍ਰਵਾਨਗੀ ਲਈ ਅਧਿਆਪਕਾਂ ਵੱਲੋਂ ਡੀਈਓ ਸੈਕੰਡਰੀ ਦਫ਼ਤਰ ਅੱਗੇ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਨੂੰ ਗ਼ਲਤ ਰੰਗਤ ਦੇ ਕੇ ਡਿਪਟੀ ਡੀਈਓ ਵੱਲੋਂ ਡੀਟੀਐੱਫ਼ ਦੇ ਪੰਜ ਆਗੂਆਂ ਖ਼ਿਲਾਫ਼ ਕੇਸ ਦਰਜ ਕਰਵਾ ਕੇ ਇਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਦੂਰ ਦੁਰਾਡੇ ਕੀਤੀਆਂ ਗਈਆਂ ਸਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਬਦਲੀਆਂ ਖ਼ਿਲਾਫ਼ ਅਧਿਆਪਕ, ਜਨਤਕ ਜਮਹੂਰੀ ਜਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਕੀਤੇ ਗਏ ਸੰਘਰਸ਼ ਤੋਂ ਬਾਅਦ ਸਰਕਾਰ ਨੇ ਇਹ ਬਦਲੀਆਂ ਤਾਂ ਰੱਦ ਕਰ ਦਿੱਤੀਆਂ ਹਨ, ਪਰ ਹਾਲੇ ਤੱਕ ਐਫਆਈਆਰ ਰੱਦ ਨਹੀਂ ਕੀਤੀ ਗਈ, ਸਗੋਂ ਇਸ ਐੱਫਆਈਆਰ ਦੇ ਆਧਾਰ ’ਤੇ ਉਕਤ ਆਗੂਆਂ ਖ਼ਿਲਾਫ਼ ਦੋਸ਼-ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਵਿਰੋਧ ਵਿੱਚ ਅੱਜ ਲਲਕਾਰ ਰੈਲੀ ਕੱਢੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਐੱਫਆਈਆਰ ਰੱਦ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਰੈਲੀ ਵਿੱਚ ਭਾਕਿਯੂ ਏਕਤਾ ਉਗਰਾਹਾਂ ਦੇ ਮਨਜੀਤ ਸਿੰਘ ਘਰਾਚੋਂ, ਕਿਰਤੀ ਕਿਸਾਨ ਯੂਨੀਅਨ ਦੇ ਕੁਲਦੀਪ ਸਿੰਘ, ਤਰਕਸ਼ੀਲ ਸੁਸਾਇਟੀ ਆਗੂ ਮਾਸਟਰ ਪਰਮ ਵੇਦ, ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਸਿੰਘ, ਬਲਜੀਤ ਨਮੋਲ, ਜਮਹੂਰੀ ਅਧਿਕਾਰ ਸਭਾ ਦੇ ਸਵਰਨਜੀਤ ਸਿੰਘ, ਲੋਕ ਚੇਤਨਾ ਮੰਦ ਦੇ ਨਾਮਦੇਵ ਸਿੰਘ ਭੂਟਾਲ, ਡੀਟੀਐੱਫ਼ ਬਠਿੰਡਾ ਦੇ ਆਗੂ ਰੇਸ਼ਮ ਸਿੰਘ, ਟੀਐਸਯੂ ਦੇ ਬਲਜੀਤ ਬਾਲੀਆਂ, ਭਾਕਿਯੂ ਰਾਜੇਵਾਲ ਦੇ ਰੋਹੀ ਸਿੰਘ, ਅਦਾਰਾ ਤਰਕਸ਼ ਦੇ ਚਰਨਜੀਤ ਪਟਵਾਰੀ, ਇਨਜਿੰਦਰ, ਪੀਆਰਐੱਸਯੂ ਦੇ ਗੁਰਵਿੰਦਰ ਸਿੰਘ,ਐਸਐਸਏ ਰਮਸਾ ਅਧਿਆਪਕ ਯੂਨੀਅਨ ਦੇ ਦੀਦਾਰ ਮੁੱਦਕੀ, 1158 ਸਹਾਇਕ ਪ੍ਰੋਫੈਸਰ ਯੂਨੀਅਨ ਦੇ ਰਤਨ ਸਿੰਘ, ਜੀਟੀਯੂ ਦੇ ਫ਼ਕੀਰ ਟਿੱਬਾ ਤੇ ਹੋਰਨਾਂ ਨੇ ਸੰਬੋਧਨ ਕੀਤਾ। ਰੈਲੀ ਦੌਰਾਨ ਪ੍ਰਸ਼ਾਸ਼ਨ ਤਰਫ਼ੋਂ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਨੂੰ ਮੰਗ ਪੱਤਰ ਸੌਂਪਿਆ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਉੜੀਸਾ ਦੇ ਸਿਹਤ ਮੰਤਰੀ ਨਭ ਦਾਸ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰੀ, ਹਾਲਤ ਗੰਭੀਰ

ਉੜੀਸਾ ਦੇ ਸਿਹਤ ਮੰਤਰੀ ਨਭ ਦਾਸ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰੀ, ਹਾਲਤ ਗੰਭੀਰ

ਗੋਲੀਆਂ ਚਲਾਉਣ ਵਾਲੇ ਏਐੱਸਆਈ ਲੋਕਾਂ ਵੱਲੋਂ ਕਾਬੂ, ਪੁਲੀਸ ਹਵਾਲੇ ਕੀਤਾ

ਸ਼ਹਿਰ

View All