DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋੜਵੰਦ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੰਡੇ

ਪੱਤਰ ਪ੍ਰੇਰਕ ਮਾਲੇਰਕੋਟਲਾ, 23 ਮਈ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਵਿੱਚ ਜ਼ਿਲ੍ਹੇ ਦੇ 107 ਲੋੜਵੰਦ ਪਰਿਵਾਰਾਂ...
  • fb
  • twitter
  • whatsapp
  • whatsapp
featured-img featured-img
ਚੈੱਕ ਹਾਸਿਲ ਕਰਨ ਵਾਲੇ ਵਿਅਕਤੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਾਲੇਰਕੋਟਲਾ ਦੇ ਆਗੂਆਂ ਨਾਲ। -ਫੋਟੋ: ਕੁਠਾਲਾ
Advertisement

ਪੱਤਰ ਪ੍ਰੇਰਕ

ਮਾਲੇਰਕੋਟਲਾ, 23 ਮਈ

Advertisement

ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਵਿੱਚ ਜ਼ਿਲ੍ਹੇ ਦੇ 107 ਲੋੜਵੰਦ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੰਡੇ ਗਏ। ਪ੍ਰਧਾਨ ਭਾਈ ਘੁੰਮਣ ਮੁਤਾਬਕ ਵਿੱਤੀ ਮੱਦਦ ਹਾਸ਼ਿਲ ਕਰਨ ਵਾਲਿਆਂ ਵਿਚ ਤਿੰਨ ਕੈਂਸਰ ਪੀੜਤਾਂ ਸਣੇ ਵਿਧਵਾਵਾਂ, ਅਪੰਗ, ਬਜ਼ੁਰਗ ਅਤੇ ਬੇਸਹਾਰਾ ਬਾਲ ਸ਼ਾਮਲ ਹਨ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਭਾਈ ਘੁੰਮਣ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਨ ਡਾ. ਐਸਪੀ ਸਿੰਘ ਓਬਰਾਏ ਅਤੇ ਪੰਜਾਬ ਮੁੱਖੀ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਟਰੱਸਟ ਵੱਲੋਂ ਮਾਲੇਰਕੋਟਲਾ ਅਤੇ ਅਮਰਗੜ੍ਹ ਵਿੱਚ ਚਲਾਈਆਂ ਜਾ ਰਹੀ ਸਨੀ ਉਬਰਾਏ ਚੈਰੀਟੇਬਲ ਕਲੀਨੀਕਲ ਲੈਬਾਰਟਰੀਆਂ ਤੋਂ ਆਮ ਲੋਕਾਂ ਨੂੰ ਮਾਮੂਲੀ ਫ਼ੀਸ ਅਦਾ ਕਰਕੇ ਮਿਆਰੀ ਮੈਡੀਕਲ ਜਾਂਚ ਸੇਵਾਵਾਂ ਮਿਲ ਰਹੀਆਂ ਹਨ।  ਇਸ ਮੌਕੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੇ ਨਾਲ ਗਿਆਨੀ ਅਵਤਾਰ ਸਿੰਘ ਬਧੇਸ਼ਾ, ਮਨਦੀਪ ਸਿੰਘ ਖੁਰਦ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਮਨਧੀਰ ਸਿੰਘ ਝੱਲ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਜਸਵੀਰ ਸਿੰਘ ਜੱਸੀ ਚੀਮਾ, ਅਮਰਜੀਤ ਸਿੰਘ ਭੈਣੀ ਅਤੇ ਸਰਪੰਚ ਕੁਲਵਿੰਦਰ ਸਿੰਘ ਹਿੰਮਤਾਣਾ ਆਦਿ ਆਗੂ ਵੀ ਮੌਜੂਦ ਸਨ।

Advertisement
×