ਅਖੌਤੀ ਫਰਮ ਤੇ ਟਰੱਕ ਕੰਪਨੀ ਖ਼ਿਲਾਫ਼ ਕੇਸ ਦਰਜ

ਅਖੌਤੀ ਫਰਮ ਤੇ ਟਰੱਕ ਕੰਪਨੀ ਖ਼ਿਲਾਫ਼ ਕੇਸ ਦਰਜ

ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਅਕਤੂਬਰ
ਲਹਿਰਾਗਾਗਾ ਪੁਲੀਸ ਨੇ ਉਤਰਾਖੰਡ ਤੋਂ ਆਏ ਝੋਨੇ ਦੇ ਟਰੱਕ ਲਈ ਕ੍ਰਿਸ਼ਨਾ ਇੰਟਰਪ੍ਰਾਈਜ਼ ਫਿਰੋਜ਼ਪੁਰ ਕੈਂਟ ਦੇ ਟਰੱਕ ਯੂਪੀ 19ਟੀ 3996 ਦੇ ਅਣਪਛਾਤੇ ਡਰਾਈਵਰ ਤੇ ਸੁੰਦਰ ਟਰਾਂਸਪੋਰਟ ਕੰਪਨੀ ਖਡਾਕਪੁਰ ਦੇਵੀਪੁਰਾ ਖ਼ਿਲਾਫ਼ ਧੋਖਾਦੇਹੀ ਦੀ ਧਾਰਾ 420, 120 ਬੀ ਅਧੀਨ ਕੇਸ ਦਰਜ ਕਰਕੇ ਐੱਸਐੱਚਓ ਸੁਰਿੰਦਰ ਭੱਲਾ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਰਕਿਟ ਕਮੇਟੀ ਲਹਿਰਾਗਾਗਾ ਦੇ ਸਕੱਤਰ ਭਰਪੂਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਟਰੱਕ ਨੰਬਰ ਯੂਪੀ 19ਟੀ 3996 ’ਚ ਲੋਡ ਕੀਤੀ ਬਾਸਮਤੀ-1509 ਦੀ ਗੱਡੀ ਬਿਲਟੀ ਅਨੁਸਾਰ ਉਤਰਾਖੰਡ ਤੋਂ ਆਈ ਹੈ ਤੇ ਇਸ ਸਬੰਧੀ ਪੱਤਰ ਐਨਐੱਮ.1/ਐਸਪੀਐਲ/ ਪੀਐਸ/ ਲਹਿਰਾ ਲਿਖਿਆ ਸੀ। ਫਿਰੋਜ਼ਪੁਰ ਕੈਂਟ ਪੰਜਾਬ ਐਗਰੀਕਲਚਰਲ ਪਰੋਡਿਊਸ ਮਾਰਕਿਟ ਐਕਟ1961 ਧਾਰਾ 23 ਤਹਿਤ ਮਾਰਕਿਟ ਕਮੇਟੀ ਪੰਜਾਬ ਦੇ ਬਣਾਏ ਨਿਯਮਾਂ ਅਨੁਸਾਰ ਮਾਰਕੀਟ ਫੀਸ ਦੀ ਲੇਵੀ ਲੈਣੀ ਬਣਦੀ ਸੀ ਤਾਂ ਮਾਰਕੀਟ ਕਮੇਟੀ ਲਹਿਰਾਗਾਗਾ ਨੇ ਸਕੱਤਰ ਮਾਰਕਿਟ ਕਮੇਟੀ ਫਿਰੋਜ਼ਪੁਰ ਛਾਉਣੀ ਤੇ ਫਰਮ ਕ੍ਰਿਸ਼ਨਾ ਇੰਟਰਪ੍ਰਾਈਜਜ਼ ਬਾਰੇ ਜਾਂਚ ਕਰਵਾਈ ਤਾਂ ਉਨ੍ਹਾਂ ਲਿਖਤੀ ਭੇਜਿਆ ਕਿ ਇਹ ਫਾਰਮ ਮਾਰਕਿਟ ਕਮੇਟੀ ਫਿਰੋਜ਼ਪੁਰ ਛਾਉਣੀ ਦੀ ਲਾਇਸੰਸੀ ਫਰਮ ਨਹੀਂ ਹੈ ਤੇ ਫਰਮ ਦਾ ਫਿਰੋਜ਼ਪੁਰ ਛਾਉਣੀ ਮੰਡੀ ’ਚ ਕੋਈ ਵੀ ਅਹਾਤਾ ਜੋ ਬਿਲ/ਬਿਲਟੀ ’ਤੇ ਦਿੱਤਾ ਨਹੀਂ ਹੈ ਤੇ ਮਸਲਾ ਫਰਜੀ ਜਾਪਦਾ ਹੈ। ਪੁਲੀਸ ਨੇ 27 ਅਕਤੂਬਰ ਨੂੰ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਸ਼ਹਿਰ

View All