ਮੋਦੀ ਹਕੂਮਤ ਖ਼ਿਲਾਫ਼ ਲੜਾਈ ਹਰ ਵਰਗ ਦੀ ਰੋਟੀ ਦਾ ਮਸਲਾ: ਜਸ਼ਨਦੀਪ

ਮੋਦੀ ਹਕੂਮਤ ਖ਼ਿਲਾਫ਼ ਲੜਾਈ ਹਰ ਵਰਗ ਦੀ ਰੋਟੀ ਦਾ ਮਸਲਾ: ਜਸ਼ਨਦੀਪ

ਲਹਿਰਾਗਾਗਾ ’ਚ ਧਰਨੇ ਨੂੰ ਸੰਬੋਧਨ ਕਰਦੀ ਕਿਸਾਨ ਜਥੇਬੰਦੀ ਦੀ ਆਗੂ ਜਸ਼ਨਦੀਪ ਕੌਰ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਅਕਤੂਬਰ

ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਇਥੇ ਰਿਲਾਇੰਸ ਪੈਟਰੋਲ ਪੰਪ ਅੱਗੇ ਦਿੱਤਾ ਜਾ ਰਿਹਾ ਲਗਾਤਾਰ ਧਰਨਾ 26ਵੇਂ ਦਿਨ ’ਚ ਦਾਖਲ ਹੋ ਗਿਆ। ਧਰਨੇ ਕਾਰਨ ਪੰਪ ਮਾਲਕਾਂ ਨੂੰ ਝੋਨੇ ਦੇ ਵਿੱਕਰੀ ਤੇ ਕਣਕ ਦੀ ਬੀਜਾਈ ਕਰਕੇ ਇੱਕ ਲੱਖ ਲਿਟਰ ਪੈਟਰੋਲ/ਡੀਜ਼ਲ ਦੀ ਵਿੱਕਰੀ ਨਾ ਹੋਣ ਦਾ ਖਮਿਆਜ਼ਾ ਭੁਗਤਣਾ ਪਿਆ ਹੈ।

ਅੱਜ ਦੇ ਧਰਨੇ ਨੂੰ ਜਥੇਬੰਦੀ ਦੀ ਨੌਜਵਾਨ ਆਗੂ ਲੜਕੀ ਜਸ਼ਨਦੀਪ ਕੌਰ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਜ਼ਿਲ੍ਹਾ ਆਗੂ ਦਰਸ਼ਨ ਚੰਗਾਲੀਵਾਲਾ, ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਨੰਗਲਾ, ਗੁਰਭੀਰ ਜਵਾਰਵਾਲਾ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਕੇਂਦਰੀ ਤੇ ਰਾਜ ਸਰਕਾਰਾਂ ਦੀਆਂ ਸਰਮਾਏਦਾਰੀ ਪੱਖੀ ਤੇ ਕਿਸਾਨ ਮਾਰੂ ਨੀਤੀਆਂ ਨੇ ਕਿਸਾਨਾਂ ਨੂੰ ਕਰਜ਼ਾਈ ਕਰ ਦਿੱਤਾ ਹੈ ਤੇ ਹੁਣ ਦੇਸ਼ ਦੇ ਹਾਕਮ ਕਿਸਾਨਾਂ ਦੀਆਂ ਜ਼ਮੀਨਾਂ ਅੰਬਾਨੀਆਂ-ਅਡਾਨੀਆਂ ਹਵਾਲੇ ਕਰਨਾ ਚਾਹੁੰਦੇ ਹਨ। ਹਕੂਮਤ ਇਨ੍ਹਾਂ ਕਾਨੂੰਨਾਂ ਰਾਹੀਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਰਥਿਕ ਤੌਰ ’ਤੇ ਘਸਿਆਰਾ ਬਣਾਉਣ ਲਈ ਆਖ਼ਰੀ ਹੱਲਾ ਬੋਲ ਰਹੀ ਹੈ ਤੇ ਇਹ ਲੜਾਈ ਹੁਣ ਹਰ ਵਰਗ ਦੇ ਚੁੱਲ੍ਹੇ ਦੀ ਲੜਾਈ ਹੈ। ਉਨ੍ਹਾਂ ਦਸਹਿਰੇ ਮੌਕੇ ਭਾਰੀ ਗਿਣਤੀ ’ਚ ਔਰਤਾਂ ਵੱਲੋਂ ਮੋਦੀ ਨੂੰ ਵੰਗਾਰਨ ਲਈ ਬੋਲੇ ਹੱਲੇ ’ਚ ਸ਼ਾਮਲ ਹੋਣ ਦਾ ਧੰਨਵਾਦ ਕੀਤਾ।

ਔਰਤ ਆਗੂਆਂ ਨੇ ਝੋਨੇ ਦੀ ਬੋਲੀ ਤੇ ਕਣਕ ਦੀ ਬੀਜਾਈ ਕਰਕੇ ਮੋਦੀ ਖ਼ਿਲਾਫ਼ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਰਾਜਸਥਾਨ ਦੇ ਜੋਧਪੁਰ ਲਾਗੇ ਹਕੂਮਤ ਵੱਲੋਂ 900 ਹੈਕਟੇਅਰ ਜ਼ਮੀਨ ਐਕਵਾਇਰ ਕਰਕੇ ਅੰਬਾਨੀ ਦੇ ਹਵਾਲੇ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਕੂਮਤਾਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੇ ਆਹਰੇ ਲੱਗ ਗਈਆਂ ਹਨ। ਪਰ ਪੰਜਾਬ ਦੇ ਕਿਸਾਨ ਹੰਕਾਰੀ ਮੋਦੀ ਦੀ ਨੀਤੀ ਨੂੰ ਕਿਸੇ ਵੀ ਕੀਮਤ ’ਤੇ ਸਵਿਕਾਰ ਨਹੀਂ ਕਰਨਗੇ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All