ਮੀਂਹ-ਝੱਖੜ ਤੋਂ ਡਰੇ ਕਿਸਾਨ ਕਣਕ ਮੰਡੀਆਂ ’ਚ ਸੁੱਟਣ ਲੱਗੇ ਪਰ ਖਰੀਦ 10 ਅਪਰੈਲ ਤੋਂ

ਮੀਂਹ-ਝੱਖੜ ਤੋਂ ਡਰੇ ਕਿਸਾਨ ਕਣਕ ਮੰਡੀਆਂ ’ਚ ਸੁੱਟਣ ਲੱਗੇ ਪਰ ਖਰੀਦ 10 ਅਪਰੈਲ ਤੋਂ

ਰਮੇਸ਼ ਭਾਰਦਵਾਜ

ਲਹਿਰਾਗਾਗਾ, 8 ਅਪਰੈਲ

ਚਾਹੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ 10 ਅਪਰੈਲ ਤੋਂ ਕਰਨ ਐਲਾਨ ਕੀਤਾ ਹੈ ਪਰ ਬਾਰਸ਼ ਅਤੇ ਝੱਖੜ ਤੋਂ ਘਬਰਾਏ ਕਿਸਾਨ ਕਣਕ ਅਨਾਜ ਮੰਡੀ ਅੰਦਰ ਸੁੱਟਣ ਲਈ ਮਜਬੂਰ ਹਨ। ਅੱਜ ਪਿੰਡ ਲਦਾਲ ਦੇ ਕਿਸਾਨ ਜਸਵੀਰ ਸਿੰਘ ਨੇ ਆਪਣੀ ਚਾਰ ਟਰਾਲੀ ਕਣਕ ਮੰਡੀ ’ਚ ਆੜ੍ਹਤੀ ਚਰੰਜੀ ਲਾਲ ਓਮ ਪ੍ਰਕਾਸ਼ ਦੀ ਦੁਕਾਨ ’ਤੇ ਸੁੱਟੀਆਂ ਪਰ ਅਜੇ ਕਣਕ ਦੀ ਵਿਕਰੀ ਦੀ ਕੋਈ ਉਮੀਦ ਨਹੀਂ ਹੈ। ਬੇਸ਼ੱਕ ਐੱਸਡੀਐੱਮ ਪ੍ਰਮੋਦ ਸਿੰਗਲਾ ਨੇ ਖਰੀਦ ਏਜੰਸੀਆਂ ਨਾਲ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਹੈ ਅਤੇ ਅੱਜ ਹੀ ਖਰੀਦ ਏਜੰਸੀਆਂ ਨੂੰ ਮੰਡੀਆਂ ਦੀ ਅਲਾਟਮੈਂਟ ਹੋਈ ਹੈ। ਮਾਰਕੀਟ ਕਮੇਟੀ ਦੇ ਲੇਖਾਕਾਰ ਰਣਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਕਣਕ ਦੀ ਖਰੀਦ ਲਈ ਆੜ੍ਹਤੀਆਂ ਨੂੰ ਪਹਿਲਾਂ ਕੂਪਨ ਦਿੱਤੇ ਜਾਣਗੇ ਜਿਸ ਮਗਰੋਂ ਉਹ ਆਪਣੇ ਨਾਲ ਜੁੜੇ ਕਿਸਾਨਾਂ ਤੋਂ ਕਣਕ ਮੰਗਵਾ ਸਕਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All