ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਨਿਰਾਸ਼

ਪ੍ਰਸ਼ਾਸਨ ’ਤੇ ਅੱਗ ਕਾਰਨ ਨੁਕਸਾਨੀ ਫ਼ਸਲ ਦਾ ਢੁੱਕਵਾਂ ਮੁਆਵਜ਼ਾ ਨਾ ਦੇਣ ਦੇ ਦੋਸ਼
Advertisement

ਬੀਰਬਲ ਰਿਸ਼ੀ

ਸ਼ੇਰਪੁਰ, 1 ਜੂਨ

Advertisement

ਪਿੰਡ ਘਨੌਰੀ ਕਲਾਂ ਦੇ ਕਿਸਾਨ ਅੱਗ ਦੀ ਭੇਟ ਚੜ੍ਹੀ ਕਣਕ ਦੀ ਫ਼ਸਲ ਦਾ ਢੁੱਕਵਾਂ ਮੁਆਵਜ਼ਾ ਨਾ ਮਿਲਣ ਕਾਰਨ ਨਿਰਾਸ਼ ਹਨ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਲਕਾ ਧੂਰੀ ਦੀ ਫੇਰੀ ਦੌਰਾਨ ਅੱਗ ਦੀ ਭੇਟ ਚੜ੍ਹੀ ਫਸਲ ਦਾ ਸੇਕ ਝੱਲ ਰਹੇ ਕਿਸਾਨਾਂ ’ਚੋਂ ਤਿੰਨ ਕਿਸਾਨਾਂ ਲਖਵੀਰ ਸਿੰਘ ਲੱਖਾ, ਹਰਦੀਪ ਸਿੰਘ ਅਤੇ ਮਨਿੰਦਰ ਨੂੰ ਕ੍ਰਮਵਾਰ 60 ਹਜ਼ਾਰ, 75 ਹਜ਼ਾਰ, 75 ਹਜ਼ਾਰ ਦੇ ਚੈੱਕ ਮਿਲੇ ਜਦੋਂ ਕਿ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਗੁਰਲਾਲ ਸਿੰਘ ਨੂੰ ਮੁਆਵਜ਼ਾ ਨਹੀਂ ਮਿਲਿਆ। ਕਿਸਾਨ ਲਖਵੀਰ ਸਿੰਘ ਲੱਖਾ ਨੇ ਦੱਸਿਆ ਕਿ ਪਟਵਾਰੀ ਦੀ ਰਿਪੋਰਟ ਅਨੁਸਾਰ ਅੱਗ ਨਾਲ ਉਸ ਦੀ ਨੁਕਸਾਨੀ ਗਈ ਕਣਕ 62 ਵਿੱਘੇ ਅਤੇ ਹੋਰ ਤਿੰਨ ਕਿਸਾਨਾਂ ਦੀ ਕ੍ਰਮਵਾਰ 23 ਵਿੱਘੇ, 22 ਵਿੱਘੇ, 13 ਵਿੱਘੇ ਕਣਕ ਸੀ ਪਰ ਉਹ ਹੈਰਾਨ ਹਨ ਕਿ ਸਰਕਾਰੀ ਪੱਧਰ ’ਤੇ ਅਜਿਹੇ ਕਿਹੜੇ ਮਾਪਦੰਡ ਅਪਣਾਏ ਗਏ ਕਿ ਸਭ ਤੋਂ ਵੱਧ ਤਕਰੀਬਨ ਸਵਾ ਅੱਠ ਲੱਖ ਦਾ ਨੁਕਸਾਨ ਹੋਣ ਦੇ ਬਾਵਜੂਦ ਉਸ ਨੂੰ ਮਹਿਜ਼ 60 ਹਜ਼ਾਰ ਦੀ ਸਭ ਤੋਂ ਘੱਟ ਰਾਸ਼ੀ ਮੁਆਵਜ਼ੇ ਦੇ ਰੂਪ ਵਿੱਚ ਮਿਲੀ ਹੈ। ਉਨ੍ਹਾਂ ਮੰਗ ਕੀਤੀ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ।ਐੱਸਡੀਐੱਮ ਧੂਰੀ ਰਿਸ਼ਵ ਬਾਂਸਲ ਨੇ ਦੱਸਿਆ ਕਿ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਮਿਲੇਗਾ ਪਰ ਇਸ ਲਈ ਕੁੱਝ ਮੋਹਤਬਰਾਂ ਤੋਂ ਲਿਖਵਾ ਕੇ ਦੇਣਾ ਪੈਣਾ।

Advertisement