ਕਿਸਾਨਾਂ ਵੱਲੋਂ ਪਾਵਰਕੌਮ ਗਰਿੱਡ ਅੱਗੇ ਪ੍ਰਦਰਸ਼ਨ : The Tribune India

ਕਿਸਾਨਾਂ ਵੱਲੋਂ ਪਾਵਰਕੌਮ ਗਰਿੱਡ ਅੱਗੇ ਪ੍ਰਦਰਸ਼ਨ

ਝੋਨੇ ਦੀ ਲਵਾਈ ਲਈ ਬਿਜਲੀ ਸਪਲਾਈ ਪੂਰੀ ਨਾ ਮਿਲਣ ਤੋਂ ਰੋਸ

ਕਿਸਾਨਾਂ ਵੱਲੋਂ ਪਾਵਰਕੌਮ ਗਰਿੱਡ ਅੱਗੇ ਪ੍ਰਦਰਸ਼ਨ

ਪਿੰਡ ਦਸੌਧਾ ਸਿੰਘ ਵਾਲਾ ਵਿੱਚ ਗਰਿੱਡ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ।

ਮੁਕੰਦ ਸਿੰਘ ਚੀਮਾ

ਸੰਦੌੜ, 20 ਜੂਨ

ਖੇਤਾਂ ਵਾਲੀ ਬਿਜਲੀ ਸਪਲਾਈ ਵਿਚ ਲਗਦੇ ਕੱਟ ਤੋਂ ਪ੍ਰੇਸ਼ਾਨ ਹੋਏ ਚਾਰ ਪਿੰਡਾਂ ਦੇ ਕਿਸਾਨਾਂ ਨੇ ਅੱਜ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਸਥਿਤ ਪਾਵਰਕੌਮ ਦੇ ਗਰਿਡ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਮਹਿਕਮੇ ਖਿਲਾਫ ਨਾਅਰੇਬਾਜ਼ੀ ਕੀਤੀ। ਇਕੱਤਰ ਕਿਸਾਨਾਂ ਦਾ ਦੋਸ਼ ਹੈ ਕਿ 8 ਘੰਟੇ ਬਿਜਲੀ ਸਪਲਾਈ ਦੌਰਾਨ 1 ਤੋਂ 2 ਘੰਟੇ ਦਾ ਕੱਟ ਲਗਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਾਪਲਾ ਅਤੇ ਬਲਾਕ ਪ੍ਰਧਾਨ ਗਗਨਦੀਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਵੱਲੋਂ 10 ਜੂਨ ਤੋਂ ਝੋਨਾ ਲਗਾਇਆ ਜਾ ਰਿਹਾ ਹੈ ਪਰ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਬਿਜਲੀ ਸਪਲਾਈ ਨਿਰਵਿਘਨ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਹਰ ਫੀਡਰ ਵਿਚ 8 ਘੰਟੇ ਸਪਲਾਈ ਦੌਰਾਨ ਕੱਟ ਲਗਾ ਦਿੱਤਾ ਜਾਂਦਾ ਹੈ ਜਿਸ ਕਾਰਣ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦਸੌਧਾ ਸਿੰਘ ਵਾਲਾ, ਬਾਪਲਾ, ਮਿੱਠੇਵਾਲ ਅਤੇ ਕੁਰੜ ਦੇ ਕਿਸਾਨਾਂ ਨੇ ਕਿਹਾ ਕਿ ਬਿਜਲੀ ਮਹਿਕਮੇ ਨੂੰ ਸਪਲਾਈ ਨਿਰਵਿਘਨ ਦੇਣ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ। ਦੋ ਦਿਨ ਬਾਅਦ ਜੇਕਰ ਬਿਜਲੀ ਸਪਲਾਈ ਸਹੀ ਨਾ ਹੋਈ ਤਾਂ ਇਸ ਸੰਘਰਸ਼ ਨੂੰ ਵੱਡੇ ਪੱਧਰ ਤੇ ਉਲੀਕਿਆ ਜਾਵੇਗਾ। ਧਰਨੇ ਮੌਕੇ ਜਸਵਿੰਦਰ ਸਿੰਘ ਇਕਾਈ ਪ੍ਰਧਾਨ ਕੁਰੜ, ਜਗਜੀਤ ਸਿੰਘ ਇਕਾਈ ਪ੍ਰਧਾਨ ਦਸੌਧਾ ਸਿੰਘ ਵਾਲਾ, ਸੁਖਵਿੰਦਰ ਸਿੰਘ ਇਕਾਈ ਪ੍ਰਧਾਨ ਮਿੱਠੇਵਾਲ, ਕੁਲਦੀਪ ਸਿੰਘ ਮਿੱਠੇਵਾਲ, ਕਾਲਾ ਮਿੱਠੇਵਾਲ, ਰਾਜਵੀਰ ਸਿੰਘ ਬਾਪਲਾ ਸਮੇਤ ਕਿਸਾਨ ਹਾਜ਼ਰ ਸਨ। ਉਧਰ ਇਸ ਮਾਮਲੇ ਸਬੰਧੀ ਪਾਵਰਕੌਮ ਦੇ ਗਰਿੱਡ ਨਾਲ ਸਬੰਧਿਤ ਐੱਸਡੀਓ ਨਾਲ ਸੰਪਰਕ ਨਹੀਂ ਹੋ ਸਕਿਆ।

ਕਿਸਾਨੀ ਸੰਘਰਸ਼ ਨੂੰ ਪਿਆ ਬੂਰ; ਪਾਵਰਕੌਮ ਰੰਗੀਆਂ ਦਫ਼ਤਰ ’ਚ ਤਿੰਨ ਜੂਨੀਅਰ ਇੰਜਨੀਅਰਾਂ ਦੀ ਆਮਦ

ਸ਼ੇਰਪੁਰ (ਬੀਰਬਲ ਰਿਸ਼ੀ): ਪਾਵਰਕੌਮ ਦਫ਼ਤਰ ਰੰਗੀਆਂ ਵਿਖੇ ਐਸਡੀਓ ਦੀ ਲੰਬੇ ਸਮੇਂ ਤੋਂ ਖਾਲੀ ਪਈ ਅਸਾਮੀ ’ਤੇ ਜੇਈ-1 ਤੋਂ ਇਲਾਵਾ ਦੋ ਹੋਰ ਜੂਨੀਅਰ ਇੰਜਨੀਅਰ ਦੇ ਆਉਣ ਨਾਲ ਕਿਸਾਨ ਖਪਤਕਾਰਾਂ ਨੂੰ ਭਾਰੀ ਰਾਹਤ ਮਿਲੇਗੀ। ਯਾਦ ਰਹੇ ਕਿ ਪਾਵਰਕੌਮ ਦਫ਼ਤਰ ਰੰਗੀਆਂ ਦੇ 10 ਸ਼ਹਿਰੀ ਤੇ 47 ਹੋਰ ਫੀਡਰਾਂ ਨੂੰ ਛੇ ਵੱਖ-ਵੱਖ 66 ਕੇਵੀ ਗਰਿੱਡ ਤੋਂ ਬਿਜਲੀ ਸਪਲਾਈ ਜਾਂਦੀ ਹੈ ਜਿੱਥੇ ਛੇ ਜੂਨੀਅਰ ਇੰਜਨੀਅਰਾਂ ਦਾ ਕੰਮ ਇੱਕ ਜੇਈ ਬਹੁਤ ਮੁਸ਼ਕਿਲ ਨਾਲ ਚਲਾ ਰਿਹਾ ਸੀ। ਇਸ ਮਾਮਲੇ ’ਤੇ ਬੀਕੇਯੂ ਰਾਜੇਵਾਲ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਤਿੱਖਾ ਸੰਘਰਸ਼ ਕਰਕੇ ਖਾਲੀ ਅਸਾਮੀਆਂ ਪੁਰ ਕਰਨ ਦੀ ਕੀਤੀ ਮੰਗ ਦੇ ਮੱਦੇਨਜ਼ਰ ਪਾਵਰਕੌਮ ਨੇ ਕੁੱਝ ਸਮੇਂ ਦੀ ਮੋਹਲਤ ਮੰਗੀ ਸੀ। ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਿਰੰਜਣ ਦੋਹਲਾ, ਯੂਥ ਵਿੰਗ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਐਸਡੀਓ ਦੀ ਅਸਾਮੀ ’ਤੇ ਜੇਈ-1 ਜਗਜੀਤਪਾਲ ਸਿੰਘ ਤੋਂ ਇਲਾਵਾ ਇੱਕ ਹੋਰ ਜੇਈ ਜਗਜੀਤ ਸਿੰਘ ਆ ਗਏ ਹਨ ਜਦੋਂ ਇੱਕ ਰੰਗੀਆਂ ਦਫ਼ਤਰ ਵਿਖੇ ਤਬਦੀਲ ਕੀਤੇ ਇੱਕ ਹੋਰ ਜੇਈ ਨੇ ਅੱਜ ਭਲਕ ਹਾਜ਼ਰੀ ਪਾ ਲੈਣੀ ਹੈ। ਆਗੂਆਂ ਨੇ ਇਸ ਨੂੰ ਸੰਘਰਸ਼ ਦੀ ਇੱਕ ਪੜਾਵੀ ਜਿੱਤ ਗਰਦਾਨਦਿਆਂ ਜੇਈ, ਲਾਈਨਮੈਨ ਸਮੇਤ ਹੋਰ ਖਾਲੀ ਅਸਾਮੀਆਂ ਵੀ ਪੁਰ ਕਰਨ ਦੀ ਮੰਗ ਕੀਤੀ। ਐਕਸੀਅਨ ਧੂਰੀ ਮਨੋਜ ਕੁਮਾਰ ਨੇ ਉਕਤ ਅਮਲੇ ਦੀ ਆਮਦ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All