DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨ ਜਥੇਬੰਦੀ ਵੱਲੋਂ ਪਿੰਡਾਂ ’ਚ ਮੋਟਰਸਾਈਕਲ ਮਾਰਚ

ਬਿਜਲੀ ਬਿੱਲਾਂ ਅਤੇ ਚਾਰ ਲੇਬਰ ਕੋਡਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ

  • fb
  • twitter
  • whatsapp
  • whatsapp
featured-img featured-img
ਕਿਸਾਨ ਜਥੇਬੰਦੀ ਪਿੰਡਾਂ ਵਿੱਚ ਕੱਢਿਆ ਜਾ ਰਿਹਾ ਮਾਰਚ।
Advertisement

ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਨੇ ਪਿੰਡਾਂ ਵਿੱਚ ਢੋਲ ਮਾਰਚ ਤੇ ਮੋਟਰਸਾਈਕਲ ਮਾਰਚ ਕੀਤਾ। ਇਸ ਦੌਰਾਨ ਮਾਰਚ ਪਿੰਡ ਸ਼ਾਦੀਪੁਰ ਤੋਂ ਸ਼ੁਰੂਆਤ ਹੋ ਕੇ ਸ਼ਾਦੀਪੁਰ ਤੋਂ ਉਪਲੀ, ਹੁਸੈਨਪੁਰ, ਸਲੇਮਪੁਰ ਬ੍ਰਹਮਣਾਂ, ਸਲੇਮਪੁਰ ਜੱਟਾਂ, ਠਾਕਰਗੜ੍ਹ, ਅਲੀਪੁਰ, ਭੁੱਨਰਹੇੜੀ ਅਤੇ ਹੋਰ ਕਈ ਪਿੰਡ ਵਿੱਚੋਂ ਹੁੰਦਾ ਹੋਇਆ ਯੂਨੀਅਨ ਦੇ ਹੈੱਡ ਆਫਿਸ ਭੁੱਨਰਹੇੜੀ ਵਿਖੇ ਸ਼ਾਮ ਨੂੰ ਸਮਾਪਤੀ ਹੋਇਆ। ਦੌਰਾਨ ਸਾਰੇ ਪਿੰਡਾਂ ਵਿੱਚ ਕੇਂਦਰ ਵੱਲੋਂ ਲਿਆਂਦੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਵੰਡੀਆਂ ਗਈਆਂ ਅਤੇ ਸਾਰੇ ਸਾਥੀਆਂ ਨੂੰ ਇਹ ਦੱਸਿਆ ਗਿਆ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿੱਲ ਕਾਨੂੰਨ ਬਣ ਗਏ ਤਾਂ ਕਿਸਾਨ ਅਤੇ ਮਜ਼ਦੂਰ ਦਾ ਬਿਜਲੀ ਬਿੱਲ ਲਾਗੂ ਹੋਣ ਨਾਲ ਬਹੁਤ ਵੱਡਾ ਨੁਕਸਾਨ ਹੋਵੇਗਾ।

ਸ਼ਾਦੀਪੁਰ ਨੇ ਕਿਹਾ ਕਿ ਹਰ ਵਰਗ ਇਨ੍ਹਾਂ ਬਿੱਲਾਂ ਦਾ ਵਿਰੋਧ ਹੋਣਾ ਚਾਹੀਦਾ ਹੈ ਅਤੇ ਚਾਰ ਲੇਬਰ ਕੋਡ ਵੀ ਰੱਦ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਨਾਲ ਮਜ਼ਦੂਰਾਂ ’ਤੇ ਬਹੁਤ ਵੱਡਾ ਬੋਝ ਪਵੇਗਾ। ਇਨ੍ਹਾਂ ਸਬੰਧੀ ਪਿੰਡਾਂ ਵਿੱਚ ਬਿੱਲਾਂ ਦੀਆਂ ਕਾਪੀਆਂ ਵੰਡ ਕੇ ਸਾਰੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ। ਇਸ ਕਾਫ਼ਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਤੇ ਐੱਸ ਕੇ ਐੱਮ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਤੇ ਹੈਪੀ ਕੁੱਪੀਆਂ, ਸੀਨੀਅਰ ਕਿਸਾਨ ਆਗੂ ਗੁਰਪਾਲ, ਦਿਲਬਾਗ ਚੀਮਾ, ਰਾਣਾ, ਗੋਬਿੰਦ ਸ਼ਰਮਾ, ਬਲਦੇਵ ਸਿੰਘ ਸੰਧੂ, ਸੁਖਮਨ ਸੰਧੂ, ਪਰਮਜੀਤ ਸਿੰਘ ਚੀਮਾ, ਸੁਖਵੰਤ ਘੁੰਮਣ, ਅਸ਼ਮੀਤ ਸਿੰਘ, ਅਰਵੀਰ ਸਿੰਘ, ਕਰਨਵੀਰ ਸਿੰਘ, ਸ਼ਬਦ ਪ੍ਰੀਤ ਸਿੰਘ, ਜਪਨੂਰ ਸਿੰਘ, ਵਾਰਸ ਸਿੰਘ, ਅੰਗਰੇਜ ਭੰਗੂ, ਪਾਲ ਭਿੰਡਰ ਆਦਿ ਆਗੂ ਹਾਜ਼ਰ ਸਨ।

Advertisement

Advertisement

Advertisement
×