ਅੱਗ 'ਚ ਝੁਲਸਣ ਨਾਲ ਕਿਸਾਨ ਦੇ ਚਾਰ ਪਸ਼ੂਆਂ ਦੀ ਮੌਤ
ਮਾਲੇਰਕੋਟਲਾ ਨੇੜੇ ਪਿੰਡ ਸ਼ੇਰਵਾਨੀ ਕੋਟ ਦੇ ਇੱਕ ਕਿਸਾਨ ਦੇ ਚਾਰ ਪਸ਼ੂ ਮੱਖੀ ਮੱਛਰ ਤੋਂ ਬਚਾਅ ਲਈ ਲਗਾਈ ਧੂਣੀ ਨਾਲ ਲਗੀ ਅੱਗ ਵਿੱਚ ਝੁਲਸਣ ਕਾਰਨ ਦਮ ਤੋੜ ਗਏ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਰਸ਼ੀਦ ਮੁਹੰਮਦ ਰਾਤੀਂ ਆਪਣੇ ਪਸ਼ੂਆਂ ਨੂੰ ਮੱਖ ਮੱਛਰ...
Advertisement
ਮਾਲੇਰਕੋਟਲਾ ਨੇੜੇ ਪਿੰਡ ਸ਼ੇਰਵਾਨੀ ਕੋਟ ਦੇ ਇੱਕ ਕਿਸਾਨ ਦੇ ਚਾਰ ਪਸ਼ੂ ਮੱਖੀ ਮੱਛਰ ਤੋਂ ਬਚਾਅ ਲਈ ਲਗਾਈ ਧੂਣੀ ਨਾਲ ਲਗੀ ਅੱਗ ਵਿੱਚ ਝੁਲਸਣ ਕਾਰਨ ਦਮ ਤੋੜ ਗਏ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਰਸ਼ੀਦ ਮੁਹੰਮਦ ਰਾਤੀਂ ਆਪਣੇ ਪਸ਼ੂਆਂ ਨੂੰ ਮੱਖ ਮੱਛਰ ਤੋਂ ਬਚਾਅ ਲਈ ਧੂਣੀ ਲਗਾ ਕੇ ਨਾਲ ਲਗਦੇ ਆਪਣੇ ਘਰ ਜਾ ਕੇ ਸੌਂ ਗਿਆ।
ਜਦੋਂ ਉਹ ਸਵੇਰੇ ਚਾਰ ਵਜੇ ਦੁੱਧ ਪਸ਼ੂਆਂ ਕੋਲ ਗਿਆ ਤਾਂ ਦੇਖਿਆ ਕਿ ਚਾਰੇ ਪਸ਼ੂਆਂ ਦੀ ਅੱਗ ਦੇ ਸੇਕ ਨਾਲ ਝੁਲਸਣ ਕਰਕੇ ਮੌਤ ਹੋ ਚੁੱਕੀ ਸੀ। ਇਨ੍ਹਾਂ ਪਸ਼ੂਆਂ ਵਿਚ ਇੱਕ ਕੀਮਤੀ ਮੱਝ, ਗਊ, ਝੋਟੀ ਅਤੇ ਵੱਛੀ ਸ਼ਾਮਲ ਹਨ। ਰਸ਼ੀਦ ਮੁਹੰਮਦ ਮੁਤਾਬਿਕ ਧੂਣੀ ਤੋਂ ਕਿਸੇ ਤਰ੍ਹਾਂ ਅੱਗ ਨੇੜੇ ਲੱਗੇ ਪਾਥੀਆਂ ਦੇ ਗੁਹਾਰੇ ਨੂੰ ਜਾ ਲੱਗੀ। ਪਾਥੀਆਂ ਦਾ ਸੇਕ ਐਨਾ ਜ਼ਿਆਦਾ ਸੀ ਵਰਾਂਡੇ ਵਿਚ ਬੰਨ੍ਹੇ ਚਾਰੇ ਪਸ਼ੂਆਂ ਦੀ ਮੌਤ ਦਾ ਕਾਰਨ ਬਣ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੇ ਹੋਏ ਨੁਕਸਾਨ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ।
Advertisement
×

