DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾੜ੍ਹ ਦੇ ਪਹਿਲੇ ਮੀਂਹ ਮਗਰੋਂ ਕਿਸਾਨਾਂ ਦੇ ਚਿਹਰੇ ਖਿੜੇ

ਸ਼ਹਿਰ ’ਚ ਪਾਣੀ ਭਰਿਆ; ਜ਼ਿਲ੍ਹਾ ਸੰਗਰੂਰ ’ਚ ਔਸਤਨ 47.6 ਐੱਮ ਐੱਮ ਮੀਂਹ ਪਿਆ

  • fb
  • twitter
  • whatsapp
  • whatsapp
featured-img featured-img
ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਵਿੱਚ ਮੀਂਹ ਮਗਰੋਂ ਝੋਨੇ ਦੇ ਖੇਤਾਂ ’ਚ ਖੜ੍ਹਾ ਪਾਣੀ।
Advertisement

ਹਾੜ੍ਹ ਮਹੀਨੇ ਦੇ ਮੀਂਹ ਨੇ ਤਪਦੇ ਖੇਤਾਂ ਦਾ ਸੀਨਾ ਠਾਰ ਦਿੱਤਾ ਹੈ ਅਤੇ ਲੋਕਾਂ ਨੂੰ ਵੀ ਅੰਤਾਂ ਦੀ ਗਰਮੀ ਤੋਂ ਰਾਹਤ ਮਿਲੀ ਹੈ। ਭਾਰੀ ਮੀਂਹ ਨਾਲ ਝੋਨੇ ਦੇ ਖੇਤ ਜਲਥਲ ਹੋ ਗਏ ਹਨ ਅਤੇ ਝੋਨੇ ਦੀ ਲਵਾਈ ਵਿੱਚ ਜੁਟੇ ਕਿਸਾਨ ਬਾਗੋ-ਬਾਗ ਹਨ।

ਦੂਜੇ ਪਾਸੇ ਸ਼ਹਿਰ ਵਿੱਚ ਹਾੜ੍ਹ ਮਹੀਨੇ ਦੇ ਪਹਿਲੇ ਮੀਂਹ ਨੇ ਹੀ ਸੀਵਰੇਜ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਜਦੋਂ ਕਿ ਸਾਉਣ ਮਹੀਨੇ ਦੇ ਮੀਂਹ ਅਜੇ ਬਾਕੀ ਹਨ। ਜ਼ਿਲ੍ਹਾ ਸੰਗਰੂਰ ਵਿੱਚ ਔਸਤਨ ਕੁੱਲ 47.6 ਐੱਮ ਐੱਮ ਮੀਂਹ ਪਿਆ ਹੈ।

Advertisement

ਭਾਵੇਂ ਕਿ ਹਾੜ੍ਹ ਮਹੀਨੇ ’ਚ ਕਹਿਰ ਦੀ ਗਰਮੀ ਪੈ ਰਹੀ ਸੀ ਅਤੇ ਕਿਸਾਨਾਂ ਨੂੰ ਵੀ ਝੋਨੇ ਦੀ ਲਵਾਈ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਹੜੇ ਖੇਤਾਂ ਵਿਚ ਝੋਨੇ ਦੀ ਲਵਾਈ ਹੋ ਚੁੱਕੀ ਹੈ, ਉਨ੍ਹਾਂ ਨੂੰ ਵੀ ਲੋੜੀਂਦਾ ਪਾਣੀ ਨਸੀਬ ਨਹੀਂ ਹੋ ਰਿਹਾ ਸੀ। ਗਰਮੀ ਦੇ ਮੱਦੇਨਜ਼ਰ ਵਧ ਰਹੇ ਤਾਪਮਾਨ ਕਾਰਨ ਬਿਜਲੀ ਦੀ ਮੰਗ ਪੂਰੇ ਸਿਖ਼ਰ ’ਤੇ ਪੁੱਜ ਗਈ ਸੀ, ਜਿਸ ਕਾਰਨ ਬਿਜਲੀ ਦੇ ਕੱਟ ਵੀ ਲੱਗ ਰਹੇ ਸਨ। ਬਿਜਲੀ ਕੱਟਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਪਾਵਰਕੌਮ ਦੇ ਸਰਕਲ ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਗਏ। ਪਾਣੀ ਤੋਂ ਵਾਂਝੇ ਝੋਨੇ ਦੇ ਖੇਤਾਂ ਕਾਰਨ ਕਿਸਾਨ ਫਿਕਰਮੰਦ ਸਨ ਪਰ ਬੀਤੀ ਰਾਤ ਦੇ ਮੀਂਹ ਮਗਰੋਂ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਮੌਸਮ ਦਾ ਮਿਜ਼ਾਜ ਬਦਲਣ ਮਗਰੋਂ ਪਾਵਰਕੌਮ ਨੂੰ ਵੀ ਸੁੱਖ ਦਾ ਸਾਹ ਆਇਆ ਹੈ।

Advertisement

ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਪਾਣੀ ਭਰਨ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਸ਼ਹਿਰ ਦੇ ਧੂਰੀ ਗੇਟ ਬਾਜ਼ਾਰ ਨੂੰ ਜਾਂਦੀ ਸੜਕ ਜਲਥਲ ਹੋ ਗਈ, ਜਿਸ ’ਤੇ ਗੋਡੇ-ਗੋਡੇ ਪਾਣੀ ਭਰ ਗਿਆ। ਰਣਬੀਰ ਕਲੱਬ ਕੰਪਲੈਕਸ ਨੱਕੋ-ਨੱਕ ਭਰ ਗਿਆ। ਸਿਵਲ ਹਸਪਤਾਲ ਕੰਪਲੈਕਸ, ਐਸਡੀਐਮ ਕੰਪਲੈਕਸ ਦੀ ਅੰਦਰੂਨੀ ਸੜਕ ’ਤੇ ਵੀ ਪਾਣੀ ਭਰ ਗਿਆ। ਕਈ ਕਲੋਨੀਆਂ ਦੀਆਂ ਗਲੀਆਂ ਜਲਥਲ ਨਜ਼ਰ ਆਈਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਚ 34.2 ਐੱਮ ਐੱਮ, ਸੁਨਾਮ ਵਿੱਚ 64.0 ਐੱਮ ਐੱਮ, ਦਿੜਬਾ ਵਿੱਚ 68.0 ਐੱਮ ਐੱਮ, ਲਹਿਰਾ ਵਿੱਚ 35.0 ਐੱਮ ਐੱੱਮ, ਮੂਨਕ ਵਿਚ 62.0 ਐੱਮ ਐੱਮ ਅਤੇ ਧੂਰੀ ਵਿੱਚ 22.4 ਐੱਮ ਐੱਮ ਮੀਂਹ ਪਿਆ ਹੈ, ਜਿਸ ਅਨੁਸਾਰ ਜ਼ਿਲ੍ਹਾ ਸੰਗਰੂਰ ਵਿੱਚ ਔਸਤਨ ਕੁੱਲ 47.6 ਐੱਮ ਐੱਮ ਮੀਂਹ ਦਰਜ ਕੀਤਾ ਗਿਆ ਹੈ।

Advertisement
×