ਕਿਸਾਨਾਂ ਨੇ 45 ਏਕੜ ’ਚ ਪਰਾਲੀ ਸਾੜੇ ਬਿਨਾਂ ਸਿੱਧੀ ਬਿਜਾਈ ਕੀਤੀ
ਇੱਥੋਂ ਨੇੜਲੇ ਪਿੰਡ ਨਕਟੇ ਦੇ ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਥਾਂ ਪਰਾਲੀ ਦੀਆਂ ਗੱਠਾਂ ਕਰਵਾ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ। ਕਿਸਾਨ ਵਿਕਰਮ ਸਿੰਘ ਨਕਟੇ ਅਤੇ ਪ੍ਰਿਥੀਪਾਲ ਸਿੰਘ ਸੰਧੂ (ਬੱਬੀ) ਨੇ ਦੱਸਿਆ ਕਿ ਉਹ 45...
Advertisement
ਇੱਥੋਂ ਨੇੜਲੇ ਪਿੰਡ ਨਕਟੇ ਦੇ ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਥਾਂ ਪਰਾਲੀ ਦੀਆਂ ਗੱਠਾਂ ਕਰਵਾ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ। ਕਿਸਾਨ ਵਿਕਰਮ ਸਿੰਘ ਨਕਟੇ ਅਤੇ ਪ੍ਰਿਥੀਪਾਲ ਸਿੰਘ ਸੰਧੂ (ਬੱਬੀ) ਨੇ ਦੱਸਿਆ ਕਿ ਉਹ 45 ਏਕੜ ਜ਼ਮੀਨ ਵਿੱਚ ਪਿਛਲੇ ਦੋ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਬੇਲਰ ਨਾਲ ਗੱਠਾਂ ਕਰਵਾਉਂਦੇ ਹਨ। ਇਸ ਤੋਂ ਬਾਅਦ ਉਹ ਕਣਕ ਦੀ ਸਿੱਧੀ ਬਿਜਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਫ਼ਸਲਾਂ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਵੀ ਇਹ ਤਰੀਕਾ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ।
Advertisement
Advertisement
×

