ਲਹਿਰਾਗਾਗਾ ’ਚ ਕਿਸਾਨਾਂ ਦਾ ਰਿਲਾਇੰਸ ਪੈਟਰੋਲ ਪੰਪ ’ਤੇ ਧਰਨਾ ਜਾਰੀ

ਲਹਿਰਾਗਾਗਾ ’ਚ ਕਿਸਾਨਾਂ ਦਾ ਰਿਲਾਇੰਸ ਪੈਟਰੋਲ ਪੰਪ ’ਤੇ ਧਰਨਾ ਜਾਰੀ

ਰਮੇਸ਼ ਭਾਰਦਵਾਜ

ਲਹਿਰਾਗਾਗਾ, 26 ਨਵੰਬਰ

ਇੱਕ ਪਾਸੇ ਸੈਂਕੜੇ ਦੀ ਗਿਣਤੀ ’ਚ ਬਲਾਕ ਦੇ ਕਿਸਾਨ ਅਤੇ ਔਰਤਾਂ ਖੇਤੀ ਵਿਰੋਧੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਟਰੈਕਟਰਾਂ ਟਰਾਲੀਆਂ ਨਾਲ ਦਿੱਲੀ ਵੱਲ ਕਾਫਲਿਆਂ ਦੀ ਗਿਣਤੀ ’ਚ ਦਿੱਲੀ ਲਈ ਚਾਲੇ ਪਾ ਰਹੇ ਹਨ ਪਰ ਇਸ ਦੇ ਨਾਲ ਨਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਦੀ ਦੇ ਸਾਥੀ ਕਾਰਪੋਰੇਟਰਾਂ ਰਿਲਾਇੰਸ ਪੰਪ ਅੱਗੇ ਪਹਿਲੇ ਅਕਤੂਬਰ ਤੋਂ ਲਾਇਆ ਲਗਾਤਾਰ ਧਰਨਾ ਅੱਜ 57ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੋਰ ਨੇ ਦੱੱਸਿਆ ਕਿ ਦਿੱਲੀ ਜਾਣ ਵਾਲੇ ਟਰੈਕਟਰ-ਟਰਾਲੀਆਂ ’ਚ ਪਿੰਡ ਦੀਆਂ ਇਕਾਈਆਂ ਆਪਣੇ ਵੱਲੋਂ ਇੰਡੀਅਨ ਆਇਲ ਜਾਂ ਐਚ ਪੀ ਪੰਪਾਂ ਤੋਂ ਹੀ ਡੀਜ਼ਲ ਪਵਾਉਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All