ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਾਰ-ਵਾਰ ਰਜਬਾਹਾ ਟੁੱਟਣ ਕਾਰਨ ਕਿਸਾਨ ਪ੍ਰੇਸ਼ਾਨ

ਵਿਭਾਗ ’ਤੇ ਅਣਗਹਿਲੀ ਦੇ ਦੋਸ਼ ਲਾਏ; ਉੱਚ ਪੱਧਰੀ ਜਾਂਚ ਦੀ ਮੰਗ
Advertisement

ਰਮੇਸ਼ ਭਾਰਦਵਾਜ

ਲਹਿਰਾਗਾਗਾ, 29 ਜੂਨ

Advertisement

ਬੇਸ਼ੱਕ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਅਤੇ ਹੋਰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਲਕਾ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਦੇ ਖੇਤਾਂ ਵਿੱਚੋਂ ਲੰਘਦਾ ਰਜਬਾਹਾ ਵਾਰ-ਵਾਰ ਟੁੱਟਣ ਕਾਰਨ ਕਿਸਾਨਾਂ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ।

ਰਜਬਾਹਾ ਟੁੱਟਣ ਸਬੰਧੀ ਮੌਕਾ ਦੇਖਣ ’ਤੇ ਪਤਾ ਲੱਗਿਆ ਕਿ ਮੌਕੇ ’ਤੇ ਮੌਜੂਦ ਵੱਡੀ ਗਿਣਤੀ ਕਿਸਾਨ ਅਤੇ ਮਨਰੇਗਾ ਮਜ਼ਦੂਰ ਰਜਬਾਹੇ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਸਨ। ਬੇਸ਼ੱਕ ਰਜਬਾਹਾ ਕਰੀਬ 40 ਸਾਲ ਪੁਰਾਣਾ ਹੈ ਪਰ ਕਿਤੇ ਨਾ ਕਿਤੇ ਕੁੱਝ ਸਮਾਂ ਪਹਿਲਾਂ ਵਿਭਾਗ ਵੱਲੋਂ ਰਜਬਾਹੇ ਦੇ ਨਾਲ ਨਾਲ ਲਾਡਬੰਜਾਰਾ ਬ੍ਰਾਂਚ ਨਹਿਰ ਦੇ ਓਵਰਫਲੋਅ ਪਾਣੀ ਨੂੰ ਡਰੇਨ ਵਿੱਚ ਸੁੱਟਣ ਲਈ ਪਾਈ ਗਈ ਅੰਡਰ ਗਰਾਊਂਡ ਪਾਈਪਲਾਈਨ ਪਾਉਣ ਸਮੇਂ ਕੀਤੀ ਪੁਟਾਈ ਨਾਲ ਰਜਬਾਹੇ ਦੇ ਨਾਲ ਲੱਗੀ ਮਿੱਟੀ ਵੀ ਖਿਸਕ ਗਈ ਤੇ ਪੁੱਟੀ ਗਈ ਮਿੱਟੀ ਨੂੰ ਕਥਿਤ ਤੌਰ ’ਤੇ ਰਜਬਾਹੇ ਵਿੱਚ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਮਿੱਟੀ ਨੂੰ ਜੇਸੀਬੀ ਨਾਲ ਕੱਢਣ ਕਾਰਨ ਰਜਬਾਹਾ ਕਮਜ਼ੋਰ ਹੋ ਗਿਆ, ਜਿਸ ਕਾਰਨ ਰਜਬਾਹੇ ਵਿੱਚ ਜਦੋਂ ਵੀ ਪਾਣੀ ਛੱਡਿਆ ਜਾਂਦਾ ਹੈ ਤਾਂ ਉਹ ਟੁੱਟ ਕੇ ਕਿਸਾਨਾਂ ਦੀ ਮੁਸੀਬਤ ਬਣ ਜਾਂਦਾ ਹੈ।

ਕਿਸਾਨਾਂ ਨੇ ਦੱਸਿਆ ਕਿ ਮਾਮਲਾ ਬਾਰ-ਬਾਰ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ। ਇੱਕ ਹਫਤੇ ਵਿੱਚ ਹੀ ਰਜਬਾਹਾ ਕਈ ਵਾਰ ਟੁੱਟ ਗਿਆ, ਬੇਸ਼ੱਕ ਅਜੇ ਜੀਰੀ ਨਹੀਂ ਲਗਾਈ ਗਈ ਪਰ ਭਵਿੱਖ ਵਿੱਚ ਜੇਕਰ ਵਿਭਾਗ ਨੇ ਕੋਈ ਧਿਆਨ ਨਾਲ ਦਿੱਤਾ ਤਾਂ ਰਜਬਾਹਾ ਟੁੱਟਣ ਦੇ ਕਾਰਨ ਕਿਸਾਨਾਂ ਦਾ ਲੱਖਾ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰਜਬਾਹੇ ਨੂੰ ਪੱਕਾ ਕੀਤਾ ਜਾਵੇ। ਕਿਸਾਨਾਂ ਅਨੁਸਾਰ ਵਾਰ-ਵਾਰ ਟੁੱਟਦੇ ਰਜਬਾਹੇ ਤੋਂ ਸਪਸ਼ਟ ਹੁੰਦਾ ਕਿ ਵਿਭਾਗ ਦੀ ਕਿਤੇ ਨਾ ਕਿਤੇ ਅਣਗਹਿਲੀ ਹੈ ਜੇਕਰ ਇਸ ਦੀ ਜਾਂਚ ਕੀਤੀ ਜਾਵੇ ਤਾਂ ਵੱਡੇ ਖੁਲਾਸੇ ਹੋਣਗੇ।

ਜੇਈ ਨੇ ਮੰਨਿਆ ਕਿ ਰਜਬਾਹੇ ਦੇ ਪਾਿਸਆਂ ਤੋਂ ਮਿੱਟੀ ਖੁਰਨ ਦੇ ਕਾਰਨ ਰਜਬਾਹਾ ਟੁੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀੲ ਹਨੇਰੀਆਂ ਆਉਣ ਕਾਰਨ ਦਰੱਖਤ ਪੁੱਟੇ ਗਏ, ਜਿਸ ਕਾਰਨ ਵੀ ਰਜਬਾਹਾ ਟੁੱਟ ਗਿਆ।

ਜੇਈ ਨੇ ਕਿਹਾ ਕਿ ਰਜਬਾਹੇ ਨੂੰ ਕੰਕਰੀਟ ਦਾ ਬਣਾਉਣ ਲਈ ਐਸਟੀਮੇਟ ਬਣਾ ਕੇ ਭੇਜਿਆ ਗਿਆ ਹੈ ਅਤੇ ਜਲਦੀ ਇਸ ਨੂੰ ਪੱਕਾ ਕੀਤਾ ਜਾਵੇਗਾ।

Advertisement