ਪਵਨ ਕੁਮਾਰ ਵਰਮਾ
ਧੂਰੀ, 14 ਅਪਰੈਲ
ਸਾਹਿਤ ਸਭਾ ਧੂਰੀ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ ਕਵੀਸ਼ਰ ਜੈ ਰਾਮਨਿਰਦੋਸ਼ ਜੀ ਦੀ ਯਾਦ ਵਿਚ ਗਾਇਕ ਅਮਰਜੀਤ ਸ਼ੇਰਪੁਰੀ ਨਾਲ ਰੂਬਰੂ ਕਰਵਾਇਆ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸ਼ਰਮਾ ਨਾਗਰਾ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ, ਗੁਲਜ਼ਾਰ ਸਿੰਘ ਸ਼ੌਂਕੀ ਅਤੇ ਅਮਰਜੀਤ ਸਿੰਘ ਸ਼ੇਰਪੁਰੀ ਸ਼ਾਮਲ ਹੋਏ। ਇਸ ਮੌਕੇ ਅਮਰਜੀਤ ਸਿੰਘ ਸ਼ੇਰਪੁਰੀ ਨੇ ਗੀਤ ਗਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਉਪਰੰਤ ਸੁਰਿੰਦਰ ਸ਼ਰਮਾ ਨਾਗਰਾ ਨੇ ਪਵਨ ਹਰਚੰਦਪੁਰੀ ਦੇ ਗ਼ਜ਼ਲ ਸੰਗ੍ਰਹਿ ‘ਦਰਦਾਂ ਦੀ ਆਤਮ ਕਥਾ’ ਉੱਪਰ ਪੇਪਰ ਪੜ੍ਹਿਆ। ਇਸ ਮੌਕੇ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਤਾਰਨ ਗੁਜਰਾਲ, ਪ੍ਰੋਫੈਸਰ ਤਰਸੇਮ ਬਾਹੀਆ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਪ੍ਰੋਫੈਸਰ ਪ੍ਰਿਤਪਾਲ ਸਿੰਘ, ਡਾਕਟਰ ਇੰਦਰਜੀਤ ਸਿੰਘ, ਦੀਦਾਰ ਖਾਨ ਧਬਲਾਨ , ਚਰਨ ਸੀਚੇਵਾਲ , ਬਲਦੇਵ ਸਿੰਘ ਕੋਰੇ , ਦਰਸ਼ਨ ਧੀਰ , ਪ੍ਰੋਫੈਸਰ ਸ਼ੇਰ ਸਿੰਘ ਢਿੱਲੋਂ , ਪ੍ਰੋਫੈਸਰ ਗੁਰਮੁਖ ਸਿੰਘ ਸਹਿਗਲ , ਗਾਇਕ ਸ਼ੌਕਤਅਲੀ ਤੇ ਦਿਲਜ਼ਾਨਅਤੇ ਅਦਾਕਾਰਾ ਸ਼ਸ਼ੀ ਕਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।