ਮਿਆਦ ਪੁਗਾ ਚੁੱਕੇ ਸਾਮਾਨ ’ਤੇ ਨਵੀਆਂ ਤਰੀਕਾਂ ਪਾ ਕੇ ਵੇਚਣ ਵਾਲੇ ਦਾ ਪਰਦਾਫਾਸ਼ : The Tribune India

ਮਿਆਦ ਪੁਗਾ ਚੁੱਕੇ ਸਾਮਾਨ ’ਤੇ ਨਵੀਆਂ ਤਰੀਕਾਂ ਪਾ ਕੇ ਵੇਚਣ ਵਾਲੇ ਦਾ ਪਰਦਾਫਾਸ਼

ਮਿਆਦ ਪੁਗਾ ਚੁੱਕੇ ਸਾਮਾਨ ’ਤੇ ਨਵੀਆਂ ਤਰੀਕਾਂ ਪਾ ਕੇ ਵੇਚਣ ਵਾਲੇ ਦਾ ਪਰਦਾਫਾਸ਼

ਸੰਗਰੂਰ ’ਚ ਉਭਾਵਾਲ ਰੋਡ ’ਤੇ ਰਾਈਸ ਮਿੱਲ ਦੇ ਗੁਦਾਮ ’ਚ ਛਾਪੇ ਦੌਰਾਨ ਜਾਂਚ ਕਰਦੀ ਹੋਈ ਪੁਲੀਸ।

ਗੁਰਦੀਪ ਸਿੰਘ ਲਾਲੀ

ਸੰਗਰੂਰ, 26 ਮਈ

ਸੰਗਰੂਰ ਪੁਲੀਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਬੰਦ ਪਏ ਰਾਈਸ ਮਿੱਲ ਦੇ ਗੁਦਾਮ ਵਿੱਚ ਛਾਪਾ ਮਾਰ ਕੇ ਮਿਆਦ ਪੁੱਗ ਚੁੱਕੇ ਕੌਸਮੈਟਿਕ ਅਤੇ ਗਰੌਸਰੀ ਦੇ ਸਾਮਾਨ ਉਪਰ ਨਵੀਆਂ ਤਾਰੀਖਾਂ ਪਾ ਕੇ ਲੋਕਾਂ ਨੂੰ ਨਵੀਂ ਤਾਰੀਖ ਦਾ ਸਾਮਾਨ ਦੱਸ ਕੇ ਵੇਚਣ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਦੇ ਚੱਲ ਰਹੇ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਮਿਆਦ ਪੁੱਗ ਚੁੱਕੇ ਸਾਮਾਨ ਦੀ ਜਾਂਚ ਜਾਰੀ ਹੈ ਜੋ ਕੱਲ੍ਹ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਪੁਲੀਸ ਵਲੋਂ ਗੈਰਕਾਨੂੰਨੀ ਧੰਦਾ ਕਰਨ ਵਾਲੇ ਵਿਅਕਤੀ ਦੇ ਖ਼ਿਲਾਫ਼ ਧੋਖਾਦੇਹੀ ਸਣੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲੀਸ ਅਨੁਸਾਰ ਥਾਣਾ ਸਿਟੀ-1 ਦੇ ਇੰਚਾਰਜ ਕਰਮਜੀਤ ਸਿੰਘ ਸਮੇਤ ਪੁਲੀਸ ਪਾਰਟੀ ਗਸ਼ਤ ਦੌਰਾਨ ਸ਼ਹਿਰ ਦੇ ਰੇਲਵੇ ਚੌਕ ’ਚ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕ੍ਰਿਸ਼ਨ ਲਾਲ ਵਾਸੀ ਗਲੀ ਨੰਬਰ ਇਕ, ਗੁਰੂ ਨਾਨਕ ਮੁਹੱਲਾ ਸੰਗਰੂਰ ਨੇ ਕਾਰਖਾਨਾ ਬਸਤੀ ਉਭਾਵਾਲ ਰੋਡ ’ਤੇ ਬੰਦ ਪਏ ਰਾਈਸ ਮਿੱਲ ਦੇ ਗੁਦਾਮ ਨੂੰ ਕਿਰਾਏ ’ਤੇ ਲਿਆ ਹੋਇਆ ਹੈ ਜਿਸ ਵਿੱਚ ਇਹ ਬਾਹਰੋਂ ਕੌਸਮੈਟਿਕ ਅਤੇ ਗਰੌਸਰੀ ਦਾ ਮਿਆਦ ਪੁੱਗ ਚੁੱਕਿਆ ਮਾਲ ਖਰੀਦ ਕੇ ਲਿਆਉਂਦਾ ਹੈ ਤੇ ਗੁਦਾਮ ਦੇ ਅੰਦਰ ਲੇਬਰ ਰਾਹੀਂ ਮੈਨੂਫੈਕਚਰਿੰਗ ਅਤੇ ਐਕਸਪਾਇਰੀ ਤਾਰੀਖਾਂ ਨੂੰ ਮਿਟਾ ਕੇ ਉਨ੍ਹਾਂ ਪਰ ਨਵੀਆਂ ਮੈਨੂਫੈਕਚਰਿੰਗ ਅਤੇ ਐਕਸਪਾਇਰੀ ਤਾਰੀਖਾਂ ਪੇਸਟ ਕਰਕੇ ਲੋਕਾਂ ਨੂੰ ਨਵੀਂ ਤਾਰੀਖ ਦਾ ਮਾਲ ਦੱਸ ਕੇ ਮਾਰਕੀਟ ਕੀਮਤ ਨਾਲੋਂ ਘੱਟ ਕੀਮਤ ’ਤੇ ਵੇਚਦਾ ਹੈ ਅਤੇ ਲੋਕਾਂ ਨਾਲ ਧੋਖਾਦੇਹੀ ਕਰ ਰਿਹਾ ਹੈ। ਲੋਕਾਂ ਨੂੰ ਮਿਆਦ ਪੁੱਗ ਚੁੱਕਿਆ ਮਾਲ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ ਜਿਸ ਕਾਰਨ ਕਿਸੇ ਵੀ ਵਿਅਕਤੀ ਨੂੰ ਕੋਈ ਭਿਆਨਕ ਬਿਮਾਰੀ ਲੱਗ ਸਕਦੀ ਹੈ। ਥਾਣਾ ਇੰਚਾਰਜ ਨੇ ਮੌਕਾ ’ਤੇ ਸਿਹਤ ਵਿਭਾਗ ਦੇ ਫੂਡ ਸੇਫਟੀ ਅਫਸਰ ਨੂੰ ਜਾਣੂ ਕਰਵਾਇਆ ਜਿਸ ਮਗਰੋਂ ਪੁਲੀਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇ ਮਾਰੇ ਗਏ ਜਿਸ ਦੌਰਾਨ ਗੁਦਾਮ ਵਿੱਚ ਵੱਡੀ ਤਾਦਾਦ ’ਚ ਮਾਲ ਮਿਲਿਆ।

ਫ਼ੂਡ ਸੇਫ਼ਟੀ ਅਫ਼ਸਰ ਸੰਦੀਪ ਸੰਧੂ ਦਾ ਕਹਿਣਾ ਹੈ ਕਿ ਗੁਦਾਮ ’ਚ ਪਏ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸਾਮਾਨ ਦੀ ਮਿਆਦ ਪੁੱਗ ਚੁੱਕੀ ਹੈ ਜਾਂ ਮਿਆਦ ਪੁੱਗਣ ਦੇ ਨੇੜੇ ਹੈ। ਲੇਜ਼ਰ ਪ੍ਰਿੰਟਿੰਗ ਵੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰਾ ਦਿਨ ਦੀ ਜਾਂਚ ਜਾਰੀ ਹੈ ਅਤੇ ਕੱਲ੍ਹ ਤੱਕ ਮੁਕੰਮਲ ਹੋਵੇਗੀ। ਇਸ ਤੋਂ ਬਾਅਦ ਸਪੱਸ਼ਟ ਹੋਵੇਗਾ ਕਿ ਮਿਆਦ ਪੁੱਗ ਚੁੱਕਿਆ ਮਾਲ ਕਿੰਨਾ ਹੈ ਅਤੇ ਵੱਖ-ਵੱਖ ਸਾਮਾਨ ਕਿੰਨੀ ਗਿਣਤੀ ਵਿੱਚ ਹੈ। ਥਾਣਾ ਸਿਟੀ-1 ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਕੌਸਮੈਟਿਕ ਅਤੇ ਗਰੌਸਰੀ ਦੇ ਮਿਆਦ ਪੁੱਗਾ ਚੁੱਕੇ ਮਾਲ ਦੀਆਂ ਮੈਨੂਫੈਕਚਰਿੰਗ ਅਤੇ ਐਕਸਪਾਇਰੀ ਤਾਰੀਖਾਂ ਨੂੰ ਮਿਟਾ ਕੇ ਉਨ੍ਹਾਂ ਉਪਰ ਨਵੀਆਂ ਤਾਰੀਖਾਂ ਪਾ ਕੇ ਲੋਕਾਂ ਨੂੰ ਨਵੀਂ ਤਾਰੀਖ ਦਾ ਮਾਲ ਦੱਸ ਕੇ ਮਾਰਕੀਟ ਵਿੱਚ ਵੇਚਣਾ ਅਤੇ ਇਸ ਗੱਲ ਤੋਂ ਅਣਜਾਣ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਦਾ ਜੁਰਮ ਬਣਦਾ ਹੈ। ਕ੍ਰਿਸ਼ਨ ਕੁਮਾਰ ਖ਼ਿਲਾਫ਼ ਜ਼ੇਰੇ ਦਫ਼ਾ 420, 465, 467, 468, 471 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All