DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Malerkotla Strike: ਡੀ ਸੀ ਦੇ ਰਵੱਈਏ ਖ਼ਿਲਾਫ਼ ਕਰਮਚਾਰੀਆਂ ਵੱਲੋਂ ਧਰਨਾ

ਕਲਮ ਛੋੜ ਹੜਤਾਲ 28 ਤੱਕ ਵਧਾਈ

  • fb
  • twitter
  • whatsapp
  • whatsapp
featured-img featured-img
ਡੀ ਸੀ ਮਾਲੇਰਕੋਟਲਾ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਰਮਚਾਰੀ।
Advertisement

ਡੀ ਸੀ ਦਫ਼ਤਰ ਮਾਲੇਰਕੋਟਲਾ ਦੇ ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ’ਤੇ ਕਰਮਚਾਰੀਆਂ ਪ੍ਰਤੀ ਰਵੱਈਏ ਦਾ ਦੋਸ਼ ਲਾਉਂਦਿਆਂ ਅੱਜ ਸਾਰਾ ਦਿਨ ਧਰਨਾ ਦਿੱਤਾ। ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ਵਿਚ ਡੀ ਸੀ, ਐੱਸ ਡੀ ਐੱਮ, ਤਹਿਸੀਲ ਦਾ ਸਟਾਫ਼ ਦਫ਼ਤਰੀ ਕੰਮ ਬੰਦ ਰੱਖ ਕੇ ਸ਼ਾਮਲ ਹੋਇਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਆਪਣੇ ਕਿਸੇ ਵੀ ਕਰਮਚਾਰੀ ਨਾਲ ਨਾਜਾਇਜ਼ ਧੱਕਾ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਾਲੇਰਕੋਟਲਾ ਦੇ ਕਰਮਚਾਰੀਆਂ ਨਾਲ ਕੀਤਾ ਜਾ ਰਿਹਾ ਧੱਕਾ ਬੰਦ ਨਾ ਹੋਇਆ ਤਾਂ ਇਸ ਹੜਤਾਲ ਨੂੰ ਸੂਬਾ ਪੱਧਰ ’ਤੇ ਲਿਜਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 28 ਸਤੰਬਰ ਨੂੰ ਦੁਪਹਿਰ ਬਾਅਦ ਇੱਕ ਵਜੇ ਤੱਕ ਕਲਮਛੋੜ ਹੜਤਾਲ ਜਾਰੀ ਰਹੇਗੀ। ਆਗੂਆਂ ਦੀ ਏ ਡੀ ਸੀ ਮਾਲੇਰਕੋਟਲਾ ਨਾਲ ਮੀਟਿੰਗ ਵਿਚ ਮੰਗ ਕੀਤੀ ਗਈ ਕਿ ਜਥੇਬੰਦੀ ਦੇ ਮਾਲੇਰਕੋਟਲਾ ਪ੍ਰਧਾਨ ਸ਼ਰਨਵੀਰ ਸਿੰਘ ਖ਼ਿਲਾਫ਼ ਕੀਤੀ ਕਥਿਤ ਨਾਜਾਇਜ਼ ਚਾਰਜਸ਼ੀਟ ਫਾਈਲ ਕਰ ਕੇ ਜਿਹੜੇ ਕਰਮਚਾਰੀਆਂ ਦੀਆਂ ਏ ਸੀਆਰ ਖਰਾਬ ਕੀਤੀਆਂ ਹਨ, ਉਹ ਦਰੁਸਤ ਕੀਤੀਆਂ ਜਾਣ। ਉਨ੍ਹਾਂ ਸਪੱਸਟ ਐਲਾਨ ਕੀਤਾ ਕਿ ਜੇ ਇਹ ਮਸਲੇ ਹੱਲ ਨਾ ਕੀਤੇ ਤਾਂ ਸੋਮਵਾਰ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀ ਐੱਲ ਓ ਦੀ ਡਿਊਟੀ ਕਰ ਰਹੇ ਇੱਕ ਅਧਿਆਪਕ ਨਾਲ ਕਥਿਤ ਮਾੜੇ ਵਿਹਾਰ ਤੋਂ ਖ਼ਫ਼ਾ ਅਧਿਆਪਕਾਂ ਵੱਲੋਂ ਡੀ ਟੀ ਐੱਫ ਦੀ ਅਗਵਾਈ ਹੇਠ ਜੁਲਾਈ ਮਹੀਨੇ ਡੀ ਸੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਕੁਝ ਦਿਨਾਂ ਬਾਅਦ ਜੁਲਾਈ ’ਚ ਹੀ ਸਥਾਨਕ ਵਕੀਲਾਂ ਨੇ ਡੀ ਸੀ ਦੇ ਵਿਵਹਾਰ ਕਾਰਨ ਪ੍ਰਦਰਸ਼ਨ ਕੀਤਾ ਸੀ।

Advertisement
Advertisement
×