DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਗੇ ਵਧਣ ਲਈ ਡਿਜੀਟਲ ਯੁਗ ਨਾਲ ਜੁੜਨ ’ਤੇ ਜ਼ੋਰ

ਪੰਜਾਬੀ ਯੂਨੀਵਰਸਿਟੀ ਵਿਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਰਕਸ਼ਾਪ ਸ਼ੁਰੂ

  • fb
  • twitter
  • whatsapp
  • whatsapp
featured-img featured-img
ਵਰਕਸ਼ਾਪ ਦੌਰਾਨ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਰਾਜਵੰਤ ਕੌਰ ਪੰਜਾਬੀ ਅਤੇ ਹੋਰ।
Advertisement

ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋ. ਗੁਰਦਿਆਲ ਸਿੰਘ ਚੇਅਰ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਈ ਜਾ ਰਹੀ ਸੱਤ ਰੋਜ਼ਾ ਵਰਕਸ਼ਾਪ ਅੱਜ ਆਰੰਭ ਹੋ ਗਈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦੀ ਅਗਵਾਈ ਵਾਲੀ ਇਸ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕੀਤੀ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਮਸਨੂਈ ਬੁੱਧੀ ਅਤੇ ਡਿਜੀਟਲ ਪਸਾਰੇ ਦੇ ਯੁਗ ਵਿੱਚ, ਖੋਜ ਖੇਤਰ ਦੇ ਸਮੁੰਦਰ ਵਿੱਚ ਉੱਤਰ ਕੇ ਹੀ ਸਮੇਂ ਦੇ ਹਾਣੀ ਬਣਿਆ ਜਾ ਸਕਦਾ ਹੈ।

ਪੰਜਾਬੀ ਵਿਭਾਗ ਦੇ ਮੁਖੀ, ਚੇਅਰ ਤੇ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਦੱਸਿਆ ਕਿ ‘ਨਵੀਨ ਖੋਜ ਵਿਧੀਆਂ’ ਵਿਸ਼ੇ ’ਤੇ ਆਧਾਰਿਤ ਇਸ ਵਰਕਸ਼ਾਪ ਦਾ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਖੋਜ ਕਰਦਿਆਂ ਨਵੀਆਂ ਤਕਨੀਕਾਂ, ਡਿਜੀਟਲ ਸਾਧਨਾਂ, ਡਾਟਾ ਵਿਸ਼ਲੇਸ਼ਣ ਦੇ ਨਵੇਂ ਢਾਂਚਿਆਂ ਅਤੇ ਅੰਤਰ-ਅਨੁਸ਼ਾਸਨੀ ਖੋਜ ਦੇ ਵਿਕਾਸਸ਼ੀਲ ਰੁਝਾਨਾਂ ਨੂੰ ਸਮਝਣਾ ਹੈ। ਮੰਚ ਸੰਚਾਲਕ ਡਾ. ਰਾਜਵਿੰਦਰ ਢੀਂਡਸਾ ਨੇ ਨਾਲ਼ ਚਰਚਾ ਵੀ ਕੀਤੀ।

Advertisement

ਡਾ. ਰਾਜੇਸ਼ ਸ਼ਰਮਾ ਨੇ ਵਰਤਮਾਨ ਖੋਜ ਦੇ ਹਵਾਲੇ ਨਾਲ ਭਾਸ਼ਾਈ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਵਿਸ਼ਵੀਕਰਨ ਦੇ ਸਮਾਜ ਉਪਰ ਪੈ ਰਹੇ ਬਹੁ-ਪੱਖੀ ਪ੍ਰਭਾਵਾਂ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਉਸਾਰੂ ਪ੍ਰਭਾਵ ਦੇ ਨਾਲ-ਨਾਲ ਮਾਰੂ ਪ੍ਰਭਾਵਾਂ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਵਿੱਤ ਅਫਸਰ ਡਾ. ਪ੍ਰਮੋਦ ਕੁਮਾਰ ਅਗਰਵਾਲ ਨੇ ਕਿਹਾ ਕਿ ਖੋਜ ਦਾ ਅਸਲ ਮਤਲਬ ਕੀ ਕਰਨਾ, ਕਿਵੇਂ ਕਰਨਾ ਅਤੇ ਕਦੋਂ ਕਰਨਾ ਹੈ। ਉਦਘਾਟਨੀ ਸਮਾਰੋਹ ਵਿੱਚ ਡਾਇਰੈਕਟਰ (ਯੋਜਨਾ ਅਤੇ ਨਿਰੀਖਣ) ਡਾ. ਸੁਖਜੀਤ ਕੌਰ ਰਾਨਾਡੇ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਯੂਨੀਵਰਸਿਟੀ ਦੇ ਖੋਜ ਕਾਰਜਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਖੋਜਾਰਥੀਆਂ ਦੀ ਅਗਵਾਈ ਕਰਦੀਆਂ ਹਨ।

Advertisement

ਵਰਕਸ਼ਾਪ ਦੇ ਦੂਜੇ ਸੈਸ਼ਨ ਵਿੱਚ ਸੱਭਿਆਚਾਰ ਅਧਿਐਨ ਦੀਆਂ ਨਵੀਨ ਖੋਜ ਵਿਧੀਆਂ ’ਤੇ ਚਾਨਣਾ ਪਾਉਂਦਿਆਂ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਜੋ ਨਵੀਨ ਵਿਧੀਆਂ ਵਿਸ਼ਵ ’ਚ ਪ੍ਰਚਲਿਤ ਹੋ ਰਹੀਆ ਹਨ, ਉਹ ਅਜੇ ਪੰਜਾਬੀ ਅਧਿਐਨ ਦਾ ਸੰਤੁਲਿਤ ਹਿੱਸਾ ਨਹੀਂ ਬਣੀਆਂ। ਉਨ੍ਹਾਂ ਦੱਸਿਆ ਕਿ ਲੰਮਾ ਸਮਾਂ ਲੋਕਧਾਰਕ ਸਟੱਡੀ ਕੇਵਲ ਸਾਹਿਤਕ ਪਾਠਾਂ ਵਿਚੋਂ ਲੋਕਧਾਰਕ ਸਮੱਗਰੀ ਲੱਭਣ ਵੱਲ ਕੇਂਦਰਿਤ ਰਹੀ ਹੈ। ਡਾ. ਹਰਵਿੰਦਰਪਾਲ ਕੌਰ ਨੇ ਵੀ ਹਾਜ਼ਰ ਲੁਆਈ। ਇਸ ਮੌਕੇ ਡਾ. ਗੁਰਮੁਖ ਸਿੰਘ, ਡਾ. ਭੁਪਿੰਦਰ ਖਹਿਰਾ, ਡਾ. ਗੁਰਸੇਵਕ ਲੰਬੀ, ਡਾ. ਪੁਸ਼ਪਿੰਦਰ ਜੋਸ਼ੀ, ਡਾ. ਸ਼ਿਵਾਨੀ ਠੱਕ ਤੇ ਹੋਰ ਹਾਜ਼ਰ ਸਨ। ਵਰਕਸ਼ਾਪ ਦਾ ਮੰਚ ਸੰਚਾਲਨ ਡਾ. ਰਾਜਵਿੰਦਰ ਸਿੰਘ ਨੇ ਬਾਖੂਬੀ ਨਿਭਾਇਆ।

Advertisement
×