DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ੇਰਪੁਰ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਬਹਾਲ

ਨਸ਼ਾ ਰੋਕੂ ਕਮੇਟੀ ਸ਼ੇਰਪੁਰ ਨੇ ਦਿੱਤਾ ਸੀ ਧਰਨਾ

  • fb
  • twitter
  • whatsapp
  • whatsapp
featured-img featured-img
ਧਰਨਾਕਾਰੀਆਂ ਨੂੰ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਐੱਸ ਐੱਮ ਓ ਡਾ. ਜਸਦੀਪ ਸਿੰਘ।
Advertisement
ਨਸ਼ਾ ਰੋਕੂ ਕਮੇਟੀ ਸ਼ੇਰਪੁਰ ਦੇ ਕਨਵੀਨਰ ਬਲਵਿੰਦਰ ਸਿੰਘ ਬਿੰਦਾ ਅਤੇ ਸਾਥੀਆਂ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ’ਚ ਬੰਦ ਕੀਤੀਆਂ ਐਮਰਜੈਂਸੀ ਸੇਵਾਵਾਂ ਤੁਰੰਤ ਚਾਲੂ ਕੀਤੇ ਜਾਣ ਅਤੇ ਦਰਜਨਾਂ ਪਿੰਡਾਂ ਦੇ ਕੇਂਦਰ ਬਿੰਦੂ ਉਕਤ ਹਸਪਤਾਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬੁਨਿਆਦੀ ਸਹੂਲਤਾਂ ਬਹਾਲ ਕਰਵਾਏ ਜਾਣ ਦੀ ਮੰਗ ਲਈ ਅੱਜ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ ਤੱਕ ਹਸਪਤਾਲ ਅੱਗੇ ਧਰਨਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਿੰਡ ਖੇੜੀ ਕਲਾਂ ਤੋਂ ਮਾਪਿਆਂ ਦੇ ਇਕਲੌਤੇ ਪੁੱਤਰ ਹਿੰਮਤ ਸਿੰਘ (19) ਦੀ ਮੌਤ ਤੋਂ ਪਹਿਲਾਂ 108 ਐਂਬੂਲੈਂਸ ਮੌਕੇ ’ਤੇ ਨਾ ਮਿਲਣ ਅਤੇ ਸ਼ੇਰਪੁਰ ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਦੀ ਅਣਹੋਂਦ ਤੋਂ ਲੋਕ ਕਾਫ਼ੀ ਗੁੱਸੇ ਵਿੱਚ ਸਨ।

ਸਵੇਰੇ ਤਕਰੀਬਨ 10 ਵਜੇ ਜਦੋਂ ਧਰਨੇ ਵਿੱਚ ਲੋਕਾਂ ਦੀ ਗਿਣਤੀ ਵਧਣ ਲੱਗੀ ਅਤੇ ਇਲਾਕੇ ਦੇ ਰਾਜਨੀਤਕ ਆਗੂਆਂ, ਵਪਾਰ ਮੰਡਲ ਦੇ ਕਾਰਕੁਨਾਂ, ਕਿਸਾਨ ਜਥੇਬੰਦੀਆਂ ਅਤੇ ਹੋਰ ਲੋਕਾਂ ਦੀ ਆਮਦ ਹੋਈ ਤਾਂ ਸ਼ੇਰਪੁਰ ਦੇ ਆਲੇ-ਦੁਆਲੇ ਵਾਲੇ ਰਸਤੇ ਜਾਮ ਕਰ ਦਿੱਤੇ ਗਏ। ਨਸ਼ਾ ਰੋਕੂ ਕਮੇਟੀ ਦੇ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਪਹਿਲਾਂ ਵੀ ਇੱਥੇ ਲੰਬੀ ਲੜਾਈ ਲੜ ਕੇ ਡਾਕਟਰ ਤੇ ਹੋਰ ਸਿਹਤ ਕਰਮਚਾਰੀਆਂ ਦੀਆਂ ਖਾਲੀ ਅਸਾਮੀਆਂ ਭਰਵਾ ਕੇ ਐਮਰਜੈਂਸੀ ਸੇਵਾਵਾਂ ਚਲਾਈਆਂ ਗਈਆਂ ਸਨ ਪਰ ਹੌਲੀ-ਹੌਲੀ ਸਭ ਡਾਕਟਰਾਂ ਦੀਆਂ ਬਦਲੀਆਂ ਹੋ ਗਈਆਂ ਅਤੇ ਐਮਰਜੈਂਸੀ ਸੇਵਾਵਾਂ ਕਈ ਸਾਲਾਂ ਤੋਂ ਬੰਦ ਹੋਣ ਕਾਰਨ ਬਹੁ-ਕਰੋੜੀ ਇਮਾਰਤ ਵਾਲਾ ਇਹ ਹਸਪਤਾਲ ਮਹਿਜ਼ ‘ਰੈਫ਼ਰ ਸੈਂਟਰ’ ਬਣਕੇ ਰਹਿ ਗਿਆ ਹੈ। ਸੀ ਐੱਮ ਓ ਸੰਗਰੂਰ ਡਾ. ਅਮਰਜੀਤ ਕੌਰ ਵੱਲੋਂ ਭੇਜੀ ਡਾਕਟਰਾਂ ਦੀ ਟੀਮ ਦੇ ਮੋਹਰੀ ਤੇ ਕਾਰਜਕਾਰੀ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਮੁਨੀਸ਼ ਵਰਮਾ, ਕਰਨੈਲ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਐੱਸ ਐੱਮ ਓ ਡਾ. ਜਸਦੀਪ ਸਿੰਘ, ਬੀ ਈ ਈ ਤਰਸੇਮ ਸਿੰਘ ਆਦਿ ਨੇ ਮੀਟਿੰਗ ਕਰ ਕੇ 18 ਫਰਵਰੀ ਤੋਂ ਐਮਰਜੈਂਸੀ ਸੇਵਾਵਾਂ ਚਾਲੂ ਦਾ ਭਰੋਸਾ ਦਿੱਤਾ ਜਿਸ ਮਗਰੋਂ ਧਰਨਾਕਾਰੀਆਂ ਨੇ ਸੰਘਰਸ਼ ਮੁਲਤਵੀ ਕਰ ਦਿੱਤਾ। ਧਰਨਾਕਾਰੀਆਂ ਦੀ ਹਮਾਇਤ ’ਚ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ, ਵਪਾਰ ਮੰਡਲ ਦੇ ਮਨਦੀਪ ਖੀਪਲ, ਐਡਵੋਕੇਟ ਜਸਵੀਰ ਸਿੰਘ ਤੇ ਸਮਾਜ ਸੇਵੀ ਭਾਨ ਸਿੰਘ ਜੱਸੀ ਸਮੇਤ ਵੱਡੀ ਗਿਣਤੀ ਆਗੂ ਪੁੱਜੇ।

Advertisement

ਐਮਰਜੈਂਸੀ ਸੇਵਾਵਾਂ ਸ਼ੁਰੂ ਕਰਨ ਲਈ ਹਸਪਤਾਲ ਨੂੰ ਤਿੰਨ ਡਾਕਟਰ ਮਿਲੇ: ਐੱਸ ਐੱਮ ਓ

ਐੱਸ ਐੱਮ ਓ ਡਾ. ਜਸਦੀਪ ਸਿੰਘ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਭਲਕੇ 18 ਫਰਵਰੀ ਤੋਂ ਸ਼ੁਰੂ ਹੋ ਜਾਣਗੀਆਂ ਅਤੇ ਇਸ ਲਈ ਤਿੰਨ ਈ ਐੱਮ ਓਜ਼ ਡਾਕਟਰ ਰੁਪਿੰਦਰ ਸਿੰਘ, ਡਾਕਟਰ ਤੇਜਿੰਦਰ ਸਿੰਘ ਅਤੇ ਡਾਕਟਰ ਸ਼ੁਭਮ ਯਾਦਵ ਦੀ ਡਿਊਟੀ ਵਿਭਾਗ ਨੇ ਸ਼ੇਰਪੁਰ ਲਾ ਦਿੱਤੀ ਹੈ।

Advertisement

Advertisement
×