DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Saroud village ’ਚ ਮੀਟਰ ਲਾਉਣ ਵਾਲੇ ਬਿਜਲੀ ਮੁਲਾਜ਼ਮ ਘੇਰੇ

ਛੇ ਘੰਟੇ ਤੱਕ ਜਾਰੀ ਰਿਹਾ ਹੰਗਾਮਾ; ਪ੍ਰਸ਼ਾਸਨ ਦੇ ਭਰੋਸੇ ਮਗਰੋਂ ਮੁਲਾਜ਼ਮਾਂ ਦੀ ਰਿਹਾਈ

  • fb
  • twitter
  • whatsapp
  • whatsapp
featured-img featured-img
ਸਰੌਦ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਐੱਸ ਐੱਚ ਓ ਇੰਸਪੈਕਟਰ ਗੁਰਪ੍ਰੀਤ ਕੌਰ।
Advertisement

ਨੇੜਲੇ ਪਿੰਡ ਸਰੌਦ ਵਿੱਚ ਘਰੇਲੂ ਬਿਜਲੀ ਟਰਾਂਸਫਾਰਮਰਾਂ ’ਤੇ ਮੀਟਰ ਲਾਉਣ ਪਹੁੰਚੇ ਪਾਵਰਕੌਮ ਦੇ ਆਊਟਸੋਰਸ ਮੁਲਾਜ਼ਮਾਂ ਦਾ ਪਿੰਡ ਵਾਸੀਆਂ ਨੇ ਘਿਰਾਓ ਕੀਤਾ। ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਲਗਪਗ ਛੇ ਘੰਟੇ ਤੱਕ ਮੁਲਾਜ਼ਮਾਂ ਨੂੰ ਘੇਰੀ ਰੱਖਿਆ। ਸੂਚਨਾ ਮਿਲਦਿਆਂ ਹੀ ਥਾਣਾ ਅਹਿਮਦਗੜ੍ਹ ਸਦਰ ਦੇ ਐੱਸ ਐੱਚ ਓ ਇੰਸਪੈਕਟਰ ਗੁਰਪ੍ਰੀਤ ਕੌਰ ਅਤੇ ਪਾਵਰਕੌਮ ਦੇ ਐੱਸ ਡੀ ਓ ਮੌਕੇ ’ਤੇ ਪੁੱਜੇ, ਜਿਨ੍ਹਾਂ ਦੀ ਦਖ਼ਲਅੰਦਾਜ਼ੀ ਅਤੇ ਲਿਖਤੀ ਭਰੋਸੇ ਮਗਰੋਂ ਸ਼ਾਮਲ ਲਗਪਗ ਪੰਜ ਵਜੇ ਬਿਲਜੀ ਮੁਲਾਜ਼ਮਾਂ ਨੂੰ ਰਿਹਾਅ ਕਰਵਾਇਆ ਗਿਆ।

ਬੀ ਕੇ ਯੂ (ਏਕਤਾ)-ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਸਰੌਦ ਅਤੇ ਰਾਜਿੰਦਰ ਸਿੰਘ ਭੋਗੀਵਾਲ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਟਰਾਂਸਫਾਰਮਰਾਂ ’ਤੇ ਮੀਟਰ ਲਾ ਕੇ ਇਸ ਦਾ ਵਾਧੂ ਬੋਝ ਖਪਤਕਾਰਾਂ ਸਿਰ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਯੂਨੀਅਨ ਆਮ ਲੋਕਾਂ ’ਤੇ ਕਿਸੇ ਵੀ ਤਰ੍ਹਾਂ ਦੇ ਵਾਧੂ ਆਰਥਿਕ ਬੋਝ ਨੂੰ ਲਾਗੂ ਨਹੀਂ ਹੋਣ ਦੇਵੇਗੀ। ਮੌਕੇ ’ਤੇ ਪਹੁੰਚੇ ਪਾਵਰਕੌਮ ਦੇ ਐੱਸ ਡੀ ਓ ਨੇ ਟਰਾਂਸਫਾਰਮਰਾਂ ’ਤੇ ਲਾਏ ਗਏ ਮੀਟਰ ਉਤਾਰਦਿਆਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੇ ਮੀਟਰ ਸਿਰਫ਼ ਪੰਚਾਇਤ ਦੀ ਸਹਿਮਤੀ ਨਾਲ ਹੀ ਲਾਏ ਜਾਣਗੇ। ਪਾਵਰਕੌਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਮੀਟਰ ਯੂਨਿਟ ਮੈਨੇਜਮੈਂਟ ਲਈ ਲਾਏ ਜਾ ਰਹੇ ਸਨ, ਪਰ ਵਿਰੋਧ ਕਾਰਨ ਕੰਮ ਰੋਕ ਦਿੱਤਾ ਗਿਆ ਹੈ।

Advertisement

Advertisement
Advertisement
×