DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ ਮੁਲਾਜ਼ਮਾਂ, ਬੇਰੁਜ਼ਗਾਰਾਂ ਤੇ ਪੈਨਸ਼ਨਰਾਂ ਦੇ ਧਰਨੇ ਜਾਰੀ

ਇੱਥੇ ਸਥਿਤ ਪਾਵਰਕੌਮ ਦੇ ਮੁੱਖ ਦਫਤਰ ਮੂਹਰੇ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਅਤੇ ਬੇਰੁਜਗਾਰਾਂ ਵੱਲੋਂ ਸ਼ੁਰੂ ਕੀਤੇ ਗਏ ਤਿੰਨ ਧਰਨੇ ਅੱਜ ਅੱਤ ਦੀ ਠੰਢ ਦੇ ਬਾਵਜੂਦ ਜਾਰੀ ਰਹੇ। ਇਸ ਦੌਰਾਨ ਸਰਕਾਰ ਵੱਲੋਂ ਪਾਵਰਕੌਮ ਦੀਆਂ ਜਾਇਦਾਦਾਂ ਵੇਚਣ ਖਿਲਾਫ਼ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ...

  • fb
  • twitter
  • whatsapp
  • whatsapp
Advertisement
ਇੱਥੇ ਸਥਿਤ ਪਾਵਰਕੌਮ ਦੇ ਮੁੱਖ ਦਫਤਰ ਮੂਹਰੇ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਅਤੇ ਬੇਰੁਜਗਾਰਾਂ ਵੱਲੋਂ ਸ਼ੁਰੂ ਕੀਤੇ ਗਏ ਤਿੰਨ ਧਰਨੇ ਅੱਜ ਅੱਤ ਦੀ ਠੰਢ ਦੇ ਬਾਵਜੂਦ ਜਾਰੀ ਰਹੇ। ਇਸ ਦੌਰਾਨ ਸਰਕਾਰ ਵੱਲੋਂ ਪਾਵਰਕੌਮ ਦੀਆਂ ਜਾਇਦਾਦਾਂ ਵੇਚਣ ਖਿਲਾਫ਼ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਅੱੱਧੀ ਦਰਜਨ ਜਥੇਬੰਦੀਆਂ ਵੱਲੋਂ ‘ਸਾਂਝੇ ਥੜ੍ਹੇ’ ਦੀ ਅਗਵਾਈ ਹੇਠਾਂ ਨਵੇਂ ਸਾਲ਼ ਤੋਂ ਇੱਥੇ ਪਾਵਰਕੌਮ ਦਫਤਰ ਮੂਹਰੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਕੀਤੀਆਂ ਗਈਆਂ ਤਕਰੀਰਾਂ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਨੂੰ ਕੋਸਿਆ।

ਇਸੇ ਦੌਰਾਨ ਪਾਵਰਕੌਮ ਆਊਟਸੋਰਸ ਸਪਾਟ ਬਿਲਿੰਗ ਮੀਟਰ ਰੀਡਰ ਯੂਨੀਅਨ ਵੱਲੋਂ ਦਸ ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਪ੍ਰਧਾਨ ਜਤਿੰਦਰ ਸਿੰਘ ਭੰਗੂ ਦੀ ਅਗਵਾਈ ਹੇਠਾਂ ਇੱਥੇ ਪਾਵਰਕੌਮ ਦਫਤਰ ਦੇ ਸਾਹਮਣੇ 18 ਦਸੰਬਰ ਤੋਂ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ।

Advertisement

ਉਧਰ ਡਿਪਲੋਮਾ/ਡਿਗਰੀ ਟੈਕਨੀਕਲ ਅਪ੍ਰੈਂਟਿਸਸ਼ਿਪ ਵੱਲੋਂ ਪੀ ਐੱਸ ਪੀ ਸੀ ਐੱਲ ਮੁੱਖ ਦਫ਼ਤਰ ਸਾਹਮਣੇ 29 ਦਸੰਬਰ ਤੋਂ ਸ਼ੁਰੂ ਕੀਤਾ ਗਿਆ ਰਾਜ ਪੱਧਰੀ ਧਰਨਾ ਵੀ ਜਾਰੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸ਼ੇਰਾਂਵਾਲਾ ਗੇਟ ਤੱਕ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਸਾੜਿਆ ਗਿਆ। ਅਗਵਾਈ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਦੀ ਮੰਗ ਹੈ ਕਿ ਪੀਐਸਪੀਸੀਐਲ ਨੂੰ ਨੀਤੀ ਬਣਾ ਕੇ ਡਿਪਲੋਮਾ/ਡਿਗਰੀ ਧਾਰਕ ਵਿਦਿਆਰਥੀਆਂ ਲਈ ਸਹਾਇਕ ਲਾਈਨਮੈਨ ਦੀਆਂ 1500 ਨਵੀਆਂ ਅਸਾਮੀਆਂ ਦੀ ਭਰਤੀ ਕੀਤੀ ਜਾਵੇ।

Advertisement

Advertisement
×