DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੈਮੋਕ੍ਰੈਟਿਕ ਟੀਚਰਜ਼ ਫਰੰਟ ਦਾ ਚੋਣ ਇਜਲਾਸ

ਰਮਣੀਕ ਸਿੰਘ ਸੁਨਾਮ ਬਲਾਕ ਦੇ ਪ੍ਰਧਾਨ ਬਣੇ

  • fb
  • twitter
  • whatsapp
  • whatsapp
featured-img featured-img
ਡੀ ਟੀ ਐੱਫ ਬਲਾਕ ਇਕਾਈ ਦੀ ਚੋਣ ਮੌਕੇ ਜਥੇਬੰਦੀ ਦੇ ਮੈਂਬਰ।
Advertisement

ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐਫ) ਬਲਾਕ ਸੁਨਾਮ ਦੀ ਇਕਾਈ ਦਾ ਚੋਣ ਇਜਲਾਸ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਦੀ ਅਗਵਾਈ ਹੇਠ ਸਫਲਤਾ ਪੂਰਵਕ ਕਰਵਾਇਆ ਗਿਆ। ਇਜਲਾਸ ਦੌਰਾਨ ਸਰਬਸੰਮਤੀ ਨਾਲ ਰਮਣੀਕ ਸਿੰਘ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ, ਜਦਕਿ ਸੁਖਜਿੰਦਰ ਸਿੰਘ ਨੂੰ ਬਲਾਕ ਸਕੱਤਰ ਅਤੇ ਸੁਖਪ੍ਰੀਤ ਸਿੰਘ ਨੂੰ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਸਿਮਰਨਜੀਤ ਸਿੰਘ ਨੂੰ ਖ਼ਜ਼ਾਨਚੀ ਤੇ ਮੈਡਮ ਬੇਬੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸੰਦੀਪ ਕੌਰ, ਮੈਡਮ ਰਵੀ, ਕਿਰਨਜੀਤ ਕੌਰ, ਚਰਨਜੀਤ ਸਿੰਘ, ਵੀਰਪਾਲ ਕੌਰ, ਲਖਵਿੰਦਰ ਸਿੰਘ, ਮੋਨਿਕਾ, ਨੀਤੂ ਛਾਵੜਾ, ਰੁਪਿੰਦਰ ਸਿੰਘ, ਕਾਕਾ ਸਿੰਘ ਅਤੇ ਇੰਦਰਸ਼ਮੀਰ ਸਿੰਘ ਕਮੇਟੀ ਮੈਂਬਰ ਚੁਣੇ ਗਏ। ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਅਤੇ ਸੂਬਾ ਮੀਤ ਪ੍ਰਧਾਨ ਰਘਬੀਰ ਸਿੰਘ ਭਵਾਨੀਗੜ੍ਹ ਨੇ ਅਧਿਆਪਕਾਂ, ਮੁਲਾਜ਼ਮਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਮੌਜੂਦਾ ਸਥਿਤੀ ’ਤੇ ਚਰਚਾ ਕਰਦਿਆਂ ਹੱਕਾਂ ਲਈ ਇਕਜੁੱਟ ਸੰਘਰਸ਼ ਦੀ ਅਪੀਲ ਕੀਤੀ। ਨਵੇਂ ਚੁਣੇ ਬਲਾਕ ਪ੍ਰਧਾਨ ਰਮਣੀਕ ਸਿੰਘ ਨੇ ਹਾਜ਼ਰ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਡੀ ਟੀ ਐੱਫ ਦੇ ਸੰਘਰਸ਼ਾਂ ਵਿੱਚ ਪੂਰੀ ਤਾਕਤ ਨਾਲ ਭਾਗ ਲੈਣ ਦਾ ਅਹਿਦ ਲਿਆ। ਇਜਲਾਸ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਕਾਰਕੁਨ ਹਾਜ਼ਰ ਰਹੇ।

Advertisement
Advertisement
×