DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਤਹਿਸੀਲ ਕਮੇਟੀ ਦੀ ਚੋਣ

ਇਜਲਾਸ ਦੌਰਾਨ ਚਮਕੌਰ ਸਿੰਘ ਮੂਲੋਵਾਲ ਨੂੰ ਪ੍ਰਧਾਨ ਚੁਣਿਆ

  • fb
  • twitter
  • whatsapp
  • whatsapp
featured-img featured-img
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਇਜਲਾਸ ਮਗਰੋਂ ਨੁਮਾਇੰਦੇ।
Advertisement
ਜਥੇਦਾਰ ਜੰਗੀਰ ਸਿੰਘ ਕੌਲਸੜੀ ਭਵਨ ਧੂਰੀ ਵਿੱਚ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਕਮੇਟੀ ਧੂਰੀ ਦਾ ਡੈਲੀਗੇਟ ਇਜਲਾਸ ਕਾਮਰੇਡ ਰੋਹੀ ਸਿੰਘ ਕਾਂਝਲਾ ਦੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ਵਿੱਚ ਪਹਿਲਾਂ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਸ਼ੋਕ ਮਤਾ ਪਾਇਆ ਗਿਆ। ਇਜਲਾਸ ਵਿੱਚ ਕਾਮਰੇਡ ਸੀਤਾ ਰਾਮ ਯੈਚੁਰੀ, ਸਾਬਕਾ ਮੁੱਖ ਮੰਤਰੀ ਕੇਰਲਾ ਕਾਮਰੇਡ ਅਛੂਤਾ ਨੰਦਨ, ਸਾਬਕਾ ਮੁੱਖ ਮੰਤਰੀ ਪੱਛਮੀ ਬੰਗਾਲ ਕਾਮਰੇਡ ਬੁੱਧਾਦੇਵ ਭੱਟਾਚਾਰੀਆ, ਯੂਨੀਅਨ ਦੇ ਖ਼ਜ਼ਾਨਚੀ ਕਾਮਰੇਡ ਬਲਬੀਰ ਸਿੰਘ ਖੰਨਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਕੌਮੀ ਮੀਤ ਪ੍ਰਧਾਨ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕਾਮਰੇਡ ਚਮਕੌਰ ਸਿੰਘ ਖੇੜੀ ਕਿਹਾ ਕਿ 29 ਕਾਨੂੰਨਾਂ ਨੂੰ ਤੋੜ ਕੇ ਚਾਰ ਲੇਬਰ ਕੋਡ ਬਣਾਉਣਾ, ਬਿਜਲੀ ਐਕਟ 2025 ਅਤੇ ਮਗਨਰੇਗਾ ਕਾਨੂੰਨ ਨੂੰ ਖਤਮ ਕਰਕੇ ਉਸ ਦੀ ਥਾਂ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਲਾਗੂ ਹੋਣ ਨਾਲ ਮਗਨਰੇਗਾ ਮਜ਼ਦੂਰਾਂ ਦੇ ਚੱਲ ਰਹੇ ਚੁੱਲੇ ਠੰਢੇ ਕਰ ਦੇਵੇਗਾ। ਉਨ੍ਹਾਂ ਦੱਸਿਆ ਕਿ ਮਗਨਰੇਗਾ ਕਾਨੂੰਨ ਯੂ ਪੀ ਏ ਦੀ ਪਹਿਲੀ ਸਰਕਾਰ ਵਿੱਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਰਹਿਨੁਮਾਈ ਹੇਠ ਬਣਿਆ ਸੀ ਤੇ ਇਸ ਨੂੰ ਡਾ. ਮਨਮੋਹਨ ਸਿੰਘ ਦੀ ਸਰਕਾਰ ਵੱਲੋਂ 2005 ਵਿੱਚ ਪਾਸ ਕਰਵਾਇਆ ਗਿਆ ਸੀ। ਉਨ੍ਹਾਂ ਭਾਰਤ ਸਰਕਾਰ ਵੱਲੋਂ ਲਏ ਗਏ ਇਨ੍ਹਾਂ ਫੈਸਲਿਆਂ ਦੀ ਸਖ਼ਤ ਨਿਖੇਧੀ ਕੀਤੀ। ਇਜਲਾਸ ਦੌਰਾਨ ਕਾਮਰੇਡ ਫੱਲੜ ਸਿੰਘ ਲੱਡਾ ਕਿਸਾਨ ਆਗੂ, ਜੋਗਾ ਸਿੰਘ ਉਪਲੀ, ਇੰਦਰਜੀਤ ਸਿੰਘ ਛੰਨਾ ਸੀ ਆਈ ਟੀ ਯੂ, ਜ਼ਿਲ੍ਹਾ ਪ੍ਰਧਾਨ ਕਾਮਰੇਡ ਜੋਗਿੰਦਰ ਸਿੰਘ ਬੱਧਣ ਨੇ ਸੰਬੋਧਨ ਕੀਤਾ। ਇਸ ਮੌਕੇ ਤਹਿਸੀਲ ਧੂਰੀ ਦੀ 11 ਮੈਂਬਰੀ ਕਮੇਟੀ ਦੀ ਚੋਣ ਵਿੱਚ ਚਮਕੌਰ ਸਿੰਘ ਮੂਲੋਵਾਲ ਨੂੰ ਪ੍ਰਧਾਨ, ਮੀਤ ਪ੍ਰਧਾਨ ਰੋਹੀ ਸਿੰਘ ਕਾਂਝਲਾ, ਸਕੱਤਰ ਜੋਗਿੰਦਰ ਸਿੰਘ ਕੁੰਭੜਵਾਲ, ਸਹਾਇਕ ਸਕੱਤਰ ਅਮਰੀਕ ਸਿੰਘ ਮੂਲੋਵਾਲ, ਹੰਸਾ ਸਿੰਘ, ਜਰਨੈਲ ਸਿੰਘ, ਨਾਜਰ ਸਿੰਘ, ਕਿਰਪਾਲ ਸਿੰਘ, ਜਸਵੀਰ ਸਿੰਘ ਮੈਂਬਰ ਚੁਣੇ ਗਏ।

Advertisement

Advertisement
Advertisement
×