ਦੌਲੇਵਾਲਾ ਚ ਕਿਸਾਨ ਜਥੇਬੰਦੀ ਦੀ ਚੋਣ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਦੇ ਪਿੰਡ ਦੌਲੇਵਾਲਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਮਸ਼ੇਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਬਲਾਕ ਆਗੂ...
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਦੇ ਪਿੰਡ ਦੌਲੇਵਾਲਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਮਸ਼ੇਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਬਲਾਕ ਆਗੂ ਸੁਖਪਾਲ ਮਾਣਕ ਕਣਕਵਾਲ, ਬਲਾਕ ਖ਼ਜ਼ਾਨਚੀ ਪਾਲ ਸਿੰਘ ਦੌਲੇਵਾਲ ਅਤੇ ਜੀਤ ਸਿੰਘ ਗੰਢੂਆਂ ਹਾਜ਼ਰ ਸਨ।
ਆਗੂਆਂ ਨੇ ਕਿਹਾ ਕਿ ਆਉਂਦੀ 25 ਜੁਲਾਈ ਨੂੰ ਪੁਲੀਸ ਜਬਰ ਵਿਰੁੱਧ ਡੀਸੀ ਹੈੱਡਕੁਆਰਟਰ ਸੰਗਰੂਰ ’ਤੇ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਵਿੱਚ ਪੰਜਾਬ ਦੀਆਂ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਅਤੇ ਇਹ ਧਰਨਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦਿਨ ਬਲਾਕ ਸੁਨਾਮ ਵਲੋਂ ਵੱਡੇ ਕਾਫ਼ਲੇ ਸੰਗਰੂਰ ਲਈ ਰਵਾਨਾ ਹੋਣਗੇ। ਇਸ ਮੌਕੇ ਜਥੇਬੰਦੀ ਨੇ ਸੈਕਟਰੀ ਬਬਲੀ ਸਿੰਘ, ਖਜਾਨਚੀ ਲੱਖਾ ਸਿੰਘ, ਸਹਾਇਕ ਖਜਾਨਚੀ ਮਿੱਠੂ ਸਿੰਘ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ, ਮੀਤ ਪ੍ਰਧਾਨ ਮਿੱਠੂ ਸਿੰਘ ਧਾਲੀਵਾਲ, ਸੰਗਠਨ ਸਕੱਤਰ ਜੱਗਰ ਸਿੰਘ, ਪ੍ਰਚਾਰ ਸਕੱਤਰ ਚੰਦ ਸਿੰਘ ਅਤੇ ਮੁੱਖ ਸਲਾਹਕਾਰ ਚਰਨਾ ਸਿੰਘ ਨੂੰ ਚੁਣਿਆ।
Advertisement
Advertisement