ਲਿਫਟ ਖ਼ਰਾਬ ਕਾਰਨ ਬਿਰਧ ਅਤੇ ਅੰਗਹੀਣ ਔਖੇ
ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਤਕਰੀਬਨ 6.36 ਕਰੋੜ ਦੀ ਲਾਗਤ ਨਾਲ ਬਣੀ ਅਮਰਗੜ੍ਹ ਸਬ-ਡਿਵੀਜ਼ਨ ਤਹਿਸੀਲ ਕੰਪਲੈਕਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਸਾਲ 18 ਜੁਲਾਈ ਨੂੰ ਲੋਕ ਅਰਪਣ ਕੀਤਾ ਗਿਆ ਸੀ। ਇਮਾਰਤ ਬਣਿਆ ਹਾਲੇ ਸਾਲ ਵੀ ਨਹੀਂ...
Advertisement
ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਤਕਰੀਬਨ 6.36 ਕਰੋੜ ਦੀ ਲਾਗਤ ਨਾਲ ਬਣੀ ਅਮਰਗੜ੍ਹ ਸਬ-ਡਿਵੀਜ਼ਨ ਤਹਿਸੀਲ ਕੰਪਲੈਕਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਸਾਲ 18 ਜੁਲਾਈ ਨੂੰ ਲੋਕ ਅਰਪਣ ਕੀਤਾ ਗਿਆ ਸੀ। ਇਮਾਰਤ ਬਣਿਆ ਹਾਲੇ ਸਾਲ ਵੀ ਨਹੀਂ ਹੋਇਆ ਪਰ ਲਿਫਟ ਖਰਾਬ ਵੀ ਹੋ ਗਈ ਹੈ। ਸਤਿੰਦਰਪਾਲ ਸਿੰਘ, ਚਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਿਫਟ ਖਰਾਬ ਹੋਣ ਕਾਰਨ ਦੂਜੀ ਮੰਜ਼ਿਲ ’ਤੇ ਬਣੇ ਪਟਵਾਰੀਆਂ ਦੇ ਦਫਤਰ ਕੰਮ ਕਰਵਾਉਣ ਲਈ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਪੌੜੀਆਂ ਰਾਹੀਂ ਉੱਪਰ ਆਉਣਾ ਪੈ ਰਿਹਾ ਹੈ। ਐੱਸ ਡੀ ਐੱਮ ਰਾਜੇਸ਼ ਕੁਮਾਰ ਸਰਨਾ ਨੇ ਕਿਹਾ ਕਿ ਲਿਫਟ ਦੀ ਦੇਖਭਾਲ ਕਰਨ ਵਾਲੀ ਕੰਪਨੀ ਨਾਲ ਸਾਂਭ-ਸੰਭਾਲ ਦਾ ਇੱਕ ਸਾਲ ਦਾ ਸਮਝੌਤਾ ਸੀ, ਜਿਸ ਦੀ ਮਿਆਦ ਮੁੱਕਣ ਕਾਰਨ ਮੁੜ ਨਵਾਂ ਠੇਕਾ ਕੀਤਾ ਜਾ ਰਿਹਾ ਹੈ।
Advertisement
Advertisement
×
