ਫ਼ਰਜ਼ੀ ਦਸਤਾਵੇਜ਼ਾਂ ਰਾਹੀਂ ਜ਼ਮਾਨਤਾਂ ਕਰਾਉਣ ਦੇ ਦੋਸ਼ ਹੇਠ ਅੱਠ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 30 ਜੂਨ ਸੰਗਰੂਰ ਜ਼ਿਲ੍ਹਾ ਪੁਲੀਸ ਨੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਕੇ ਨਸ਼ਾ ਤਸ਼ਕਰਾਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਅੱਠ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਪਤਾਨ ਪੁਲੀਸ ਦਿਲਪ੍ਰੀਤ ਸਿੰਘ ਆਈਪੀਐੱਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ...
Advertisement
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਜੂਨ
Advertisement
ਸੰਗਰੂਰ ਜ਼ਿਲ੍ਹਾ ਪੁਲੀਸ ਨੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਕੇ ਨਸ਼ਾ ਤਸ਼ਕਰਾਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਅੱਠ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਪਤਾਨ ਪੁਲੀਸ ਦਿਲਪ੍ਰੀਤ ਸਿੰਘ ਆਈਪੀਐੱਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਰਾਜਵੀਰ ਸਿੰਘ ਤੇ ਹਰਦੀਪ ਸਿੰਘ ਵਾਸੀ ਚੀਮਾ ਨੂੰ ਗ੍ਰਿਫ਼ਤਾਰ ਕਰਕੇ ਫ਼ਰਜ਼ੀ ਆਧਾਰ ਕਾਰਡ ਤੇ ਜ਼ਮਾਨਤੀ ਡਾਕੂਮੈਂਟ ਬਰਾਮਦ ਕੀਤੇ। ਇਨ੍ਹਾਂ ਦੀ ਪੁੱਛ ਪੜਤਾਲ ਦੇ ਆਧਾਰ ’ਤੇ ਬਲਜੀਤ ਸਿੰਘ ਉਰਫ਼ ਗਿਰੀ ਵਾਸੀ ਸੰਗਰੂਰ, ਸੁਰਜੀਤ ਸਿੰਘ ਵਾਸੀ ਖੰਨਾ, ਮਨਜਿੰਦਰ ਸਿੰਘ ਵਾਸੀ ਕਾਂਝਲਾ, ਗੁਰਦੀਪ ਸਿੰਘ ਉਰਫ਼ ਨੰਬਰਦਾਰ ਵਾਸੀ ਕਾਂਝਲਾ, ਮੋਹਿਤ ਕੁਮਾਰ ਉਰਫ਼ ਮੋਤੀ ਅਤੇ ਮਨਪ੍ਰੀਤ ਸਿੰਘ ਉਰਫ਼ ਸਨੀ ਵਾਸੀ ਧੂਰੀ ਨੂੰ ਕੇਸ ਵਿਚ ਨਾਮਜ਼ਦ ਕਰਕੇ ਮੋਹਿਤ ਕੁਮਾਰ, ਮਨਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।
Advertisement